ਸਿਆਸਤਖਬਰਾਂ

ਕਾਂਗਰਸ ਸਰਕਾਰ ਵੇਲੇ ਵੱਧ ਮਹਿੰਗਾਈ ਸੀ-ਸੀਤਾਰਮਨ

ਕੇਂਦਰੀ ਬਜਟ ਦੀ ਚਰਚਾ ਦੌਰਾਨ ਵਿੱਤ ਮੰਤਰੀ ਵੱਲੋਂ ਕਾਂਗਰਸ ’ਤੇ ਤਿੱਖੇ ਹਮਲੇ

ਨਵੀਂ ਦਿੱਲੀ: ਕੇਂਦਰੀ ਬਜਟ 2022 ਪੇਸ਼ ਹੋਣ ਤੋਂ ਬਾਅਦ ਲਗਾਤਾਰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਉਸ ਉਪਰ ਸਵਾਲ ਪੁੱਛੇ ਜਾ ਰਹੇ ਹਨ। ਰਾਜ ਸਭਾ ਵਿੱਚ ਕੇਂਦਰੀ ਬਜਟ 2022 ‘ਤੇ ਚਰਚਾ ਹੋਈ ਹੈ। ਜਿਸ ’ਤੇ ਉਹ ਜਵਾਬ ਦੇ ਰਹੇ ਹਨ।ਚਰਚਾ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਇਹ ਬਜਟ ਨਿਰੰਤਰਤਾ ਲਿਆਵੇਗਾ ਤੇ ਇਹ ਬਜਟ ਆਰਥਿਕਤਾ ਵਿੱਚ ਸਥਿਰਤਾ ਲਿਆਏਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ  ਨੇ ਨੂੰ ਰਾਜ ਸਭਾ ਵਿੱਚ ਕੇਂਦਰੀ ਬਜਟ 2022 ‘ਤੇ ਚਰਚਾ ਦੇ ਜਵਾਬ ਉੱਪਰ ਉਨ੍ਹਾਂ ਕਾਂਗਰਸ ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਚ ਮਹਿੰਗਾਈ ਜ਼ਿਆਦਾ ਸੀਜੇਕਰ ਅਸੀਂ ਇਸ ਦੀ ਤੁਲਨਾ ਕਾਂਗਰਸ ਦੇ ਸਮੇਂ ਨਾਲ ਕਰੀਏ ਤਾਂ ਭਾਜਪਾ ਦੇ ਕਾਰਜਕਾਲ ਚ ਮਹਿੰਗਾਈ ਘੱਟ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਸੀ.ਪੀ.ਆਈ. ਮਹਿੰਗਾਈ ਦਰ 9.1% ਸੀਵਿਸ਼ਵ ਵਿੱਤੀ ਸੰਕਟ ਨੇ ਸਾਡੇ ਤੇ ਡੂੰਘਾ ਪ੍ਰਭਾਵ ਪਾਇਆ ਹੈ। ਪਰ ਜਦੋਂ ਮਹਾਮਾਰੀ ਨੇ ਸਾਨੂੰ ਮਾਰਿਆਸਾਡੇ ਪ੍ਰਬੰਧਨ ਕਾਰਨ ਮਹਿੰਗਾਈ 6.2% ਸੀ। ਭਾਰਤ ਵਿੱਚ ਕ੍ਰਿਪਟੋਕਰੰਸੀ ਤੇ ਪਾਬੰਦੀ ਲਗਾਉਣ ਜਾਂ ਨਾ ਕਰਨ ਦੇ ਬਾਰੇ ਵਿੱਚਵਿੱਤ ਮੰਤਰੀ ਨੇ ਕਿਹਾ ਕਿਵਰਚੁਅਲ ਸੰਪਤੀਆਂ ਤੇ ਟੈਕਸ ਲਗਾਉਣ ਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਇਸ ਨੂੰ ਕਾਨੂੰਨੀ ਬਣਾ ਰਹੀ ਹੈ। ਇਹ ਫੈਸਲਾ ਆਪਸੀ ਸਲਾਹ ਤੋਂ ਬਾਅਦ ਹੀ ਲਿਆ ਜਾਵੇਗਾ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਭਾਰਤ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੇ ਸਾਡੇ ਕੋਲ ਕੋਈ ਦੂਰਅੰਦੇਸ਼ੀ ਨਹੀਂ ਹੈ ਤਾਂ ਸਾਨੂੰ ਉਸੇ ਤਰ੍ਹਾਂ ਦਾ ਸੰਤਾਪ ਭੁਗਤਣਾ ਪਵੇਗਾਜਿਸ ਤਰ੍ਹਾਂ 70 ਸਾਲਾਂ ਚ ਪਰਿਵਾਰ ਬਣਾਉਣ ਲਈਉਸ ਦਾ ਸਾਥ ਦੇਣ ਲਈ ਸਾਨੂੰ ਝੱਲਣਾ ਪਿਆ। ਇਸ ਤੋਂ ਇਲਾਵਾ ਦੇਸ਼ ਵਿੱਚ ਕੋਈ ਹੋਰ ਵਿਜ਼ਨ ਨਹੀਂ ਸੀ।

Comment here