ਅਪਰਾਧਸਿਆਸਤਖਬਰਾਂ

ਕਾਂਗਰਸੀ ਵਿਧਾਇਕ ਦੇ ਦਫ਼ਤਰ ’ਚ ਗੰਨ ਪੁਆਇੰਟ ’ਤੇ ਲੁੱਟਮਾਰ

ਅੰਮ੍ਰਿਤਸਰ-ਬੀਤੇ ਦਿਨੀਂ ਦੋ ਲੁਟੇਰਿਆਂ ਨੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਦਫ਼ਤਰ ’ਚ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ ਤੇ ਫਿਰ ਪੰਜਾਹ ਹਜ਼ਾਰ ਰੁਪਏ ਅਤੇ ਇਕ ਆਈਪੈਡ ਲੁੱਟ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਦੋਸ਼ੀ ਫ਼ਰਾਰ ਹੋ ਗਏ। ਦੂਜੇ ਪਾਸੇ ਏਏਆਈ ਸਤਨਾਮ ਸਿੰਘ ਨੇ ਦੱਸਿਆ ਕਿ ਗੁਮਟਾਲਾ ਵਾਸੀ ਜੋਗਿੰਦਰ ਸਿੰਘ ਅਤੇ ਉਸ ਦੇ ਲੜਕੇ ਲਵ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਥਾਣਾ ਛਾਉਣੀ ਦੀ ਪੁਲਿਸ ਨੂੰ ਸੌਰਵ ਸ਼ਰਮਾ ਨੇ ਦੱਸਿਆ ਕਿ ਉਹ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਦਫ਼ਤਰ ਦਾ ਕੰਮ ਦੇਖਦਾ ਹੈ। ਬੀਤੇ ਐਤਵਾਰ ਰਾਤ ਨੂੰ ਉਹ ਗੁਮਟਾਲਾ ਬਾਈਪਾਸ ’ਤੇ ਸਥਿਤ ਗੁਮਟਾਲਾ ਅਸਟੇਟ ਸਥਿਤ ਸੰਸਦ ਮੈਂਬਰ ਦੇ ਦਫਤਰ ’ਚ ਕੰਮ ਦੇਖ ਰਿਹਾ ਸੀ। ਇਸੇ ਦੌਰਾਨ ਲਵ ਤੇ ਉਸ ਦਾ ਪਿਤਾ ਜੋਗਿੰਦਰ ਸਿੰਘ ਦਫ਼ਤਰ ’ਚ ਦਾਖ਼ਲ ਹੋਏ। ਮੁਲਜ਼ਮਾਂ ਨੇ ਪਹਿਲਾਂ ਗੋਲ਼ੀਆਂ ਚਲਾਈਆਂ ਤੇ ਫਿਰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਟੇਬਲ ’ਤੇ ਰੱਖਿਆ 50 ਹਜ਼ਾਰ ਰੁਪਿਆ ਤੇ ਆਈਪੈਡ ਲੁੱਟ ਲਿਆ ਅਤੇ ਫ਼ਰਾਰ ਹੋ ਗਏ।

Comment here