ਖਬਰਾਂਚਲੰਤ ਮਾਮਲੇ

ਕਸ਼ਮੀਰ ’ਚ ਤਾਪਮਾਨ ਡਿੱਗਿਆ, ਜੂਨ ਚ ਪੈ ਗਏ ਗਰਮ ਕੱਪੜੇ

ਸ਼੍ਰੀਨਗਰ–ਕਸ਼ਮੀਰ ’ਚ ਚਾਰੇ ਪਾਸੇ ਉੱਚੇ ਪਹਾੜ ਬਰਫਬਾਰੀ ਨਾਲ ਸਫੇਦ ਹੁੰਦੇ ਹੋਏ ਵੇਖੇ ਜਾ ਸਕਦੇ ਹਨ, ਜੋ ਇਕ ਅਦੱਭੁਤ ਨਜ਼ਾਰਾ ਹੈ। ਜੰਮੂ-ਕਸ਼ਮੀਰ ’ਚ ਪਿਛਲੇ ਕੁਝ ਦਿਨਾਂ ਤੋਂ ਮੈਦਾਨੀ ਇਲਾਕਿਆਂ ’ਚ ਬਾਰਿਸ਼ ਅਤੇ ਪਹਾੜਾਂ ’ਚ ਬਰਫਬਾਰੀ ਹੋ ਰਹੀ ਹੈ। ਇਸ ਨਾਲ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਹੈ। ਬੁੱਧਵਾਰ ਨੂੰ ਤਾਪਮਾਨ 14.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 1975 ਤੋਂ ਬਾਅਦ (47 ਸਾਲ) ਜੂਨ ’ਚ ਦਰਜ ਸਭ ਤੋਂ ਠੰਡਾ ਦਿਨ ਰਿਹਾ। ਮੌਸਮ ਮਾਹਿਰ ਫੈਜ਼ਾਨ ਆਰਿਫ ਕੇਂਗ ਮੁਤਾਬਕ, ਆਮਤੌਰ ’ਤੇ ਫਰਵਰੀ ’ਚ 15 ਡਿਗਰੀ ਸੈਲਸੀਅਸ ਤਾਪਮਾਨ ਹੁੰਦਾ ਹੈ ਪਰ ਇਸ ਵਾਰ ਜੂਨ ’ਚ ਦਰਜ ਕੀਤਾ ਗਿਆ ਹੈ। 21 ਜੂਨ ਨੂੰ ਉਸ ਤਾਰੀਖ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ ਜਦੋਂ ਕਸ਼ਮੀਰ ’ਚ ਪਾਰੰਪਰਿਕ ਗਰਮੀ ਦੇ ਮੌਸਮ ਨਾਲੋਂ 40 ਗੁਣਾ ਜ਼ਿਆਦਾ ਗਰਮ ਦਿਨ ਸ਼ੁਰੂ ਹੁੰਦੇ ਹਨ। ਇਸ ਨੂੰ ਵਹਰਾਥ ਕਿਹਾ ਜਾਂਦਾ ਹੈ ਪਰ ਅੱਜ ਲੋਕ ਧੁੱਪ ਦਾ ਆਨੰਦ ਲੈਣ ਦੀ ਬਜਾਏ ਊਨੀ ਕੱਪੜੇ ਪਹਿਨ ਰਹੇ ਹਨ। ਕਸ਼ਮੀਰ ’ਚ ਚਾਰੇ ਪਾਸੇ ਉੱਚੇ ਪਹਾੜ ਬਰਫਬਾਰੀ ਨਾਲ ਸਫੇਦ ਹੁੰਦੇ ਹੋਏ ਵੇਖੇ ਜਾ ਸਕਦੇ ਹਨ, ਜੋ ਇਕ ਅਦੱਭੁਤ ਨਜ਼ਾਰਾ ਹੈ। ਪਵਿੱਤਰ ਅਮਰਨਾਥ ਗੁਫਾ ’ਚ ਵੀ ਬਰਫਬਾਰੀ ਹੋਈ।
ਦੁਕਾਨਦਾਰ ਆਰਿਫ ਖਾਨ ਨੇ ਕਿਹਾ, ‘ਸਾਨੂੰ ਕੰਬਲ ਅਤੇ ਰੂਮ ਹੀਟਰ ਕੱਢਣਾ ਪਿਆ। ਕਸ਼ਮੀਰ ’ਚ ਜੂਨ ਅਤੇ ਜੁਲਾਈ ਬਹੁਤ ਗਰਮ ਰਹਿੰਦੇ ਹਨ ਪਰ ਇਹ ਬਿਲਕੁਲ ਉਲਟ ਹੈ। ਮੈਂ ਜੂਨ ’ਚ ਇਸ ਤਰ੍ਹਾਂ ਦੀ ਠੰਡ ਦਾ ਅਨੁਭਵ ਕਦੇ ਨਹੀਂ ਕੀਤਾ।’

Comment here