ਖਬਰਾਂਵਿਸ਼ੇਸ਼ ਲੇਖ

ਕਰੋਨਾ ਮਹਾਮਾਰੀ ਚ ਨਿਫਟੀ ਤੇ ਸੈਂਸੈਕਸ ਚ ਤੇਜ਼ੀ ਨੇ ਬਦਲੇ ਹਾਲਾਤ ਦੀ ਪਵਾਈ ਝਾਤ

ਮੁੰਬਈ– ਕੋਰੋਨਾ ਮਹਾਮਾਰੀ ਦੇ ਆਉਣ ਤੋਂ ਬਾਅਦ ਭਾਰਤੀ ਬਾਜ਼ਾਰਾਂ ’ਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ ਹੈ। ਆਰਥਿਕਤਾ ਨੂੰ ਸਹਾਰਾ ਦੇਣ ਲਈ ਕੇਂਦਰੀ ਬੈਂਕ ਨੇ ਦਰਾਂ ’ਚ ਨਰਮੀ ਬਣਾਈ ਰੱਖੀ ਅਤੇ ਸਰਕਾਰੀ ਸਕਿਓਰਿਟੀਜ਼ ਦੀ ਖਰੀਦ ਕੀਤੀ, ਜਿਸ ਕਾਰਨ ਬਾਜ਼ਾਰ ’ਚ ਤਰਲਤਾ ਵਧਦੀ ਨਜ਼ਰ ਆਈ। 2021 ’ਚ ਨਿਫਟੀ ’ਚ ਹੁਣ ਤੱਕ 21 ਫੀਸਦੀ ਅਤੇ ਸੈਂਸੈਕਸ ’ਚ 19 ਫੀਸਦੀ ਤੱਕ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਇਕਵਿਟੀ ਬਾਜ਼ਾਰ ਦੇ ਦਿੱਗਜ਼ਾਂ ਦ ਕਹਿਣਾ ਹੈ ਕਿ ਰਿਟੇਲ ਨਿਵੇਸ਼ਕਾਂ ਦੀ ਵਧਦੀ ਹਿੱਸੇਦਾਰੀ ਅਤੇ ਜ਼ੋਰਦਾਰ ਲਿਕਵਿਡਿਟੀ ਕਾਰਨ ਅੱਗੇ ਵੀ ਬਾਜ਼ਾਰ ’ਚ ਤੇਜ਼ੀ ਜਾਰੀ ਰਹੇਗੀ। ਸੁਧਰਦੇ ਮੈਕਰੋ ਇਕਨੌਮਿਕ ਅੰਕੜਿਆਂ ਮੁਤਾਬਕ ਪਹਿਲੀ ਤਿਮਾਹੀ ਦੇ ਚੰਗੇ ਨਤੀਜਿਆਂ ਅਤੇ ਆਰ. ਬੀ. ਆਈ. ਦੀਆਂ ਨਰਮ ਨੀਤੀਆਂ ਕਾਰਨ ਭਾਰਤੀ ਬਾਜ਼ਾਰ ਲਗਾਤਾਰ ਹਾਈ ’ਤੇ ਜਾ ਰਿਹਾ ਹੈ।  ਨਿਫਟੀ ਨੇ ਮੰਗਲਵਾਰ 17,000 ਦੇ ਪੱਧਰ ਨੂੰ ਪਾਰ ਕਰ ਲਿਆ। ਨਿਫਟੀ ਨੇ 15 ਮਹੀਨਿਆਂ ’ਚ 10,000 ਤੋਂ 17,000 ਦਾ ਪੱਧਰ ਪਾਰ ਕੀਤਾ। ਨਿਫਟੀ ਨੂੰ 16,000 ਤੋਂ 17,000 ਤੱਕ ਪਹੁੰਚਣ ’ਚ 28 ਦਿਨ ਲੱਗੇ। ਇਸ ਨੂੰ ਦੇਖਦੇ ਹੋਏ ਇੰਝ ਲੱਗ ਰਿਹਾ ਹੈ ਜਿਵੇਂ ਨਿਫਟੀ ਚੀਤੇ ਦੀ ਚਾਲ ਚੱਲ ਰਿਹਾ ਹੋਵੇ। ਉੱਥੇ ਹੀ ਸੈਂਸੈਕਸ ਨੇ ਅੱਜ ਇੰਟ੍ਰਾਡੇਅ ’ਚ 57,000 ਦਾ ਪੱਧਰ ਪਾਰ ਕੀਤਾ। 8 ਮਹੀਨਿਆਂ ’ਚ ਸੈਂਸੈਕਸ 50,000 ਤੋਂ 57,000 ਅੰਕ ਤੱਕ ਪਹੁੰਚਿਆ। ਅਜਿਹੇ ’ਚ ਵਾਧੇ ਦੀ ਰਫਤਾਰ ਹਾਲੇ ਵੀ ਹੌਲੀ ਹੈ ਅਤੇ ਕੋਰੋਨਾ ਦਾ ਖਤਰਾ ਹਾਲੇ ਵੀ ਬਣਿਆ ਹੋਇਆ ਹੈ। ਸੈਂਸੈਕਸ ਦੇ 30 ’ਚੋਂ 26 ਸ਼ੇਅਰਾਂ ’ਚ ਖਰੀਦਦਾਰੀ ਹੋਈ, ਜਦ ਕਿ 4 ਸ਼ੇਅਰਾਂ ’ਚ ਗਿਰਾਵਟ ਰਹੀ, ਜਿਸ ’ਚ ਭਾਰਤੀ ਏਅਰਟੈੱਲ ਦੇ ਸ਼ੇਅਰ 6.99 ਫੀਸਦੀ ਦੀ ਤੇਜ਼ੀ ਨਾਲ 662 ’ਤੇ ਬੰਦ ਹੋਏ। ਬਜਾਜ ਫਾਇਨਾਂਸ ਦੇ ਸ਼ੇਅਰ 4.99 ਫੀਸਦੀ ਦੀ ਤੇਜ਼ੀ ਨਾਲ ਬੰਦ ਹੋਏ। ਉੱਥੇ ਹੀ ਨੈਸਲੇ ਇੰਡੀਆ ਦੇ ਸ਼ੇਅਰ ’ਚ 1.29 ਫੀਸਦੀ ਦੀ ਗਿਰਾਵਟ ਰਹੀ। ਬੀ. ਐੱਸ. ਈ. ’ਤੇ ਕਾਰੋਬਾਰ ਦੌਰਾਨ 203 ਸ਼ੇਅਰ 52 ਹਫਤਿਆਂ ਦੀ ਉੱਪਰਲੀ ਪੱਧਰ ’ਤੇ ਅਤੇ 21 ਸ਼ੇਅਰ 52 ਹਫਤਿਆਂ ਦੇ ਹੇਠਲੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ। ਇਸ ਤੋਂ ਇਲਾਵਾ 311 ਸ਼ੇਅਰਾਂ ’ਚ ਅੱਪਰ ਸਰਕਿਟ ਲੱਗਾ ਅਤੇ ਉੱਥੇ ਹੀ 220 ਸ਼ੇਅਰਾਂ ’ਚ ਲੋਅਰ ਸਰਕਿਟ ਲੱਗਾ।

ਸੈਂਸੈਕਸ ਦੀ ਇਸ ਚੱਲ ਰਹੇ ਵਰੇ ਦੀ ਸੂਚੀ ਕਿ ਕਦੋਂ, ਕਿੱਥੇ ਪੁੱਜਾ-

ਮਹੀਨਾ ਅੰਕ
21 ਜਨਵਰੀ 50,000
3 ਫਰਵਰੀ 50,000
5 ਫਰਵਰੀ 51,000
15 ਫਰਵਰੀ 52,000
22 ਜੂਨ 53,000
4 ਅਗਸਤ 54,000
13 ਅਗਸਤ 55,000
18 ਅਗਸਤ 56,000

Comment here