ਸਿਹਤ-ਖਬਰਾਂਖਬਰਾਂ

ਕਰੋਨਾ ਦੇ ਕੱਲ ਨਾਲੋਂ ਅੱਜ ਕੇਸ ਘਟੇ

ਨਵੀਂ ਦਿੱਲੀ-ਦੇਸ਼ ਵਿੱਚ ਕਰੋਨਾ ਲਾਗ ਦੇ ਫੈਲਾਅ ਨੇ ਇੱਕ ਵਾਰ ਫੇਰ ਮਹੌਲ ਚਿੰਤਾ ਵਾਲਾ ਕਰ ਦਿੱਤਾ ਹੈ, ਕਝ ਦਿਨਾਂ ਤੋਂ ਲਗਾਤਾਰ ਤਿੰਨ ਹਜ਼ਾਰ ਤੋਂ ਵਧ ਨਵੇਂ ਕਰੋਨਾ ਕੇਸ ਆ ਰਹੇ ਹਨ, ਪਰ ਪਿਛਲੇ 24 ਘੰਟਿਆਂ ਵਿੱਚ ਕੁਝ ਰਾਹਤ ਮਿਲੀ ਹੈ, ਜਦ ਦੇਸ਼ ਭਰ ਵਿੱਚ ਕੋਰੋਨਾ ਦੇ 2568 ਨਵੇਂ ਮਾਮਲੇ ਆਏ ਹਨ। ਇਹ ਪਿਛਲੇ ਦਿਨ ਦੇ ਮੁਕਾਬਲੇ 18.7 ਫੀਸਦੀ ਘੱਟ ਹਨ। 5 ਦਿਨਾਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ 3 ਹਜ਼ਾਰ ਤੋਂ ਘੱਟ ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ।  ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 19 ਹਜ਼ਾਰ ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਦੇਸ਼ ‘ਚ ਇਸ ਸਮੇਂ 19,137 ਐਕਟਿਵ ਕੇਸ ਹਨ। ਇੱਕ ਦਿਨ ਪਹਿਲਾਂ ਦੇ ਮੁਕਾਬਲੇ ਇਸ ਵਿੱਚ 363 ਦੀ ਕਮੀ ਆਈ ਹੈ। ਐਕਟਿਵ ਕੇਸ ਕੁੱਲ ਇਨਫੈਕਸ਼ਨ ਦਾ 0.04 ਫੀਸਦੀ ਬਣ ਗਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ ਕਾਰਨ ਦੇਸ਼ ਵਿੱਚ 20 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ 15 ਮੌਤਾਂ ਉਹ ਹਨ ਜੋ ਪਿਛਲੇ ਸਮੇਂ ਵਿੱਚ ਕੇਰਲ ਵਿੱਚ ਹੋਈਆਂ ਸਨ, ਪਰ ਹੁਣ ਡੇਟਾ ਨੂੰ ਅਪਡੇਟ ਕੀਤਾ ਗਿਆ ਹੈ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਕਾਰਨ 5,23,889 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਮਾਮਲਿਆਂ ਦੇ ਠੀਕ ਹੋਣ ਦੀ ਪ੍ਰਤੀਸ਼ਤਤਾ 98.74 ਪ੍ਰਤੀਸ਼ਤ ਹੈ। ਪਿਛਲੇ 24 ਘੰਟਿਆਂ ਦੌਰਾਨ 2911 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਤੱਕ ਕੁੱਲ 4,25,41,887 ਮਰੀਜ਼ ਕੋਰੋਨਾ ਨੂੰ ਹਰਾ ਚੁੱਕੇ ਹਨ।

Comment here