ਖਬਰਾਂਚਲੰਤ ਮਾਮਲੇਮਨੋਰੰਜਨ

ਕਮਲ ਹਾਸਨ ਦੀ ਸਿਹਤ ਵਿਗੜੀ, ਡਾਕਟਰਾਂ ਨੇ ਆਰਾਮ ਦੀ ਦਿੱਤੀ ਸਲਾਹ

ਮੁੰਬਈ-ਬੀਤੇ ਦਿਨੀਂ ਸ਼੍ਰੀ ਰਾਮਚੰਦਰ ਮੈਡੀਕਲ ਸੈਂਟਰ ’ਚ ਸਾਊਥ ਸੁਪਰਸਟਾਰ ਕਮਲ ਹਾਸਨ ਨੂੰ ਰੈਗੂਲਰ ਹੈਲਥ ਚੈਕਅੱਪ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਫਿਲਹਾਲ ਅਦਾਕਾਰ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੈਦਰਾਬਾਦ ਤੋਂ ਚੇਨਈ ਪਹੁੰਚੇ ਕਮਲ ਹਾਸਨ ਨੇ ਰਾਤ ਨੂੰ ਬੇਚੈਨੀ ਅਤੇ ਬੁਖਾਰ ਦੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਅਗਲੇ ਕੁਝ ਦਿਨਾਂ ਲਈ ਪੂਰਨ ਆਰਾਮ ਦੀ ਸਲਾਹ ਦਿੱਤੀ ਹੈ। ਡਾਕਟਰ ਕਮਲ ਹਾਸਨ ਨੂੰ ਵੀਰਵਾਰ ਨੂੰ ਛੁੱਟੀ ਦੇਣਗੇ।
ਦੱਸਣਯੋਗ ਹੈ ਕਿ ਕਮਲ ਹਾਸਨ ਇਸ ਸਮੇਂ ਸ਼ੰਕਰ ਦੀ ‘ਇੰਡੀਅਨ 2’, ਹਿੱਟ ਰਿਐਲਿਟੀ ਸ਼ੋਅ ’ਬਿੱਗ ਬੌਸ ਤਮਿਲ’ ਅਤੇ ਉਨ੍ਹਾਂ ਦੇ ਰਾਜਨੀਤਿਕ ਪਾਰਟੀ ਦੇ ਫਰਜ਼ਾਂ ਸਮੇਤ ਕਈ ਪ੍ਰਤੀਬੱਧਤਾਵਾਂ ’ਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਕਮਲ ਹਾਸਨ ਨੇ ਹਾਲ ਹੀ ’ਚ ਇੱਕ ਪ੍ਰੋਜੈਕਟ (K8 234) ਲਈ ਆਪਣੇ ਨਾਇਕਨ ਨਿਰਦੇਸ਼ਕ ਮਣੀ ਰਤਨਮ ਨਾਲ ਮੁੜ ਮਿਲਣ ਦਾ ਐਲਾਨ ਕੀਤਾ ਸੀ। ਇਹ ਫਿਲਮ 2024 ’ਚ ਪਰਦੇ ’ਤੇ ਆਵੇਗੀ।

Comment here