ਸਿਆਸਤਖਬਰਾਂਦੁਨੀਆ

ਓਆਈਸੀ ”ਚ ਚੀਨ ਗੈਸਟ, ਉਈਗਰ ਸੰਗਠਨ ਵੱਲੋਂ ਵਿਰੋਧ

ਇਸਲਾਮਾਬਾਦ-  ਮੁਸਲਿਮ ਦੇਸ਼ਾਂ ਦੀ ਇਸ ਬੈਠਕ ਜੋ 22-23 ਮਾਰਚ ਨੂੰ ਹੋਏ, ‘ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਬਤੌਰ ਸਪੈਸ਼ਲ ਗੈਸਟ ਦੇ ਤੌਰ ‘ਤੇ ਹਿੱਸਾ ਲੈਣ ਤੇ ਉਈਗਰ ਸੰਗਠਨਾਂ ਨੇ ਚਿੰਤਾ ਜਤਾਈ ਹੈ। ਨੇ ਮਾਮਲੇ ਨੂੰ ਲੈ ਕੇ ਕਿਹਾ ਕਿ ਆਰਗਨਾਈਜ਼ੇਸ਼ਨ ਆਫ਼ ਇਸਲਾਮਿਕ ਕਾਰਪੋਰੇਸ਼ਨ ‘ਚ ਵਾਂਗ ਯੀ ਦੀ ਮੌਜੂਦਗੀ ਓਆਈਸੀ ਦੀ ਭਰੋਸੇਯੋਗਤਾ ਤੇ ਕੌਮਾਂਤਰੀ ਵੱਕਾਰ ਨੂੰ ਕਮਜ਼ੋਰ ਕਰਦੀ ਹੈ।ਵਰਲਡ ਉਈਗਰ ਕਾਂਗਰਸ ਦੇ ਪ੍ਰਧਾਨ ਡੋਲਕੁਨ ਈਸਾ ਨੇ ਕਿਹਾ ਕਿ ਵਿਦੇਸ਼ ਮੰਤਰੀਆਂ ਦੀ ਆਗਾਮੀ ਆਈਓਸੀ ਬੈਠਕ ‘ਚ ਚੀਨੀ ਸਰਕਾਰ ਦੇ ਇਕ ਪ੍ਰਤੀਨਿਧੀ ਦੀ ਮੌਜੂਦਗੀ ਮੁਸਲਿਮ ਬਹੁਗਿਣਤੀ ਸਰਕਾਰਾਂ ਦਰਿਮਆਨ ਚੀਨ ਦੇ ਜ਼ਬਰਦਸਤ ਪ੍ਰਭਾਵ ਨੂੰ ਦਰਸ਼ਾਉਂਦੀ ਹੈ। ਜੇਕਰ ਆਈਓਸੀ ਮੁਸਲਿਮ ਦੁਨੀਆ ਦੀ ਭਰੋਸੇਮੰਦ ਆਵਾਜ਼ ਬਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਪੂਰਬੀ ਤੁਰਕਿਸਤਾਨ ‘ਚ ਲੱਖਾਂ ਉਈਗਰ ਤੇ ਹੋਰ ਤੁਰਕ ਮੁਸਲਮਾਨਾਂ ਦੇ ਦਰਦ ਤੋਂ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦਾ। ਵਰਲਡ ਉਈਗਰ ਕਾਂਗਰਸ ਵੱਲੋਂ ਆਈਓਸੀ ਤੋਂ ਚੀਨ ਸਰਕਾਰ ਦੇ ਜ਼ਬਰਦਸਤ ਪ੍ਰਭਾਵ ਨੂੰ ਅਸਵੀਕਾਰ ਕਰਨ ਦੀ ਅਪੀਲ ਕੀਤੀ ਹੈ ਤੇ ਉਈਗਰ ਨਸਲਕੁਸ਼ੀ ‘ਤੇ ਆਈਓਸੀ ਨੂੰ ਚੁੱਪੀ ਤੋੜਨ ਦੀ ਅਪੀਲ ਕੀਤੀ। ਵਰਲਡ ਉਈਗਰ ਕਾਂਗਰਸ ਨੇ ਕਿਹਾ ਕਿ ਆਈਓਸੀ ਦੀ ਬੈਠਕ ‘ਚ ਵਾਂਗ ਦੀ ਮੌਜੂਦਗੀ ਨੂੰ ਉਈਗਰਾਂ ‘ਤੇ ਚੀਨੀ ਅੱਤਿਆਚਾਰਾਂ ਦਾ ਮੌਨ ਸਮਰਥਨ ਸਮਝਿਆ ਜਾਵੇਗਾ। ਵਰਲਡ ਉਈਗਰ ਕਾਂਗਰਸ ਨੇ ਕੌਮਾਂਤਰੀ ਸੰਗਠਨਾਂ ਤੇ ਦੁਨੀਆ ਦੀਆਂ ਸਰਕਾਰਾਂ ਤੋਂ ਚੀਨ ਵਲੋਂ ਉਈਗਰਾਂ ਦੇ ਮਨੁੱਖੀ ਹੱਕਾਂ ਦੇ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣ ਦੀ ਅਪੀਲ ਕੀਤੀ ਹੈ। ਵਰਲਡ ਉਈਗਰ ਕਾਂਗਰਸ ਨੇ ਕਿਹਾ ਕਿ ਇਸ ਬੈਠਕ ਦਾ ਏਜੰਡਾ ਇਸਲਾਮੋਫੋਬੀਆ ਹੈ ਪਰ ਹੈਰਾਨ ਕਰਨ ਵਾਲੀ ਗੱਲ ਹੈ ਕਿ ਆਈਓਸੀ ਦੀ ਵੈੱਬਸਾਈਟ ‘ਤੇ ਉਈਗਰ ਮੁਸਲਿਮਾਂ ‘ਤੇ ਜਾਰੀ ਚੀਨੀ ਤਸ਼ੱਦਦ ਦਾ ਕੋਈ ਜ਼ਿਕਰ ਨਹੀਂ ਹੈ। ਪੂਰਬੀ ਤੁਰਕਿਸਤਾਨ ‘ਚ ਹਜ਼ਾਰਾਂ ਮਸਜਿਦਾਂ, ਮੰਦਰਾਂ, ਕਬਰਿਸਤਨਾਂ ਤੇ ਧਾਰਮਿਕ ਮਹੱਤਵ ਦੇ ਹੋਰ ਸਥਾਨਾਂ ਨੂੰ ਨੁਕਸਾਨ ਜਾਂ ਨਸ਼ਟ ਕਰ ਦਿਤਾ ਗਿਆ ਹੈ। ਆਈਓਸੀ ਨੇ ਲਗਾਤਾਰ ਉਈਗਰ ਮਸਲਿਆਂ ਤੋਂ ਦੂਰੀ ਬਣਾਈ ਹੋਈ ਹੈ।

Comment here