ਅਪਰਾਧਸਿਆਸਤਖਬਰਾਂ

ਐੱਮ.ਬੀ.ਬੀ.ਐੱਸ. ਸੀਟਾਂ ਵੇਚਣ ਦੇ ਦੋਸ਼ ਹੇਠ 9 ਲੋਕਾਂ ਵਿਰੁੱਧ ਕੇਸ ਦਰਜ

ਸ਼੍ਰੀਨਗਰ-ਇੱਥੋਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਪੁਲਸ ਦੀ ਵਿਸ਼ੇਸ਼ ਜਾਂਚ ਏਜੰਸੀ (ਐੱਸ.ਆਈ.ਏ.) ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਪਾਕਿਸਤਾਨ ’ਚ ਐੱਮ.ਬੀ.ਬੀ.ਐੱਸ. ਦੀਆਂ ਸੀਟਾਂ ਵੇਚਣ ਅਤੇ ਧਨ ਦਾ ਇਸਤੇਮਾਲ ਅੱਤਵਾਦ ਦੇ ਵਿੱਤ ਪੋਸ਼ਣ ਲਈ ਕਰਨ ਨਾਲ ਸੰਬੰਧਤ ਇਕ ਮਾਮਲੇ ’ਚ ਹੁਰੀਅਤ ਨੇਤਾ ਸਮੇਤ 9 ਲੋਕਾਂ ਵਿਰੁੱਗ ਆਪਣਾ ਪਹਿਲਾ ਦੋਸ਼ ਪੱਤਰ ਦਾਖ਼ਲ ਕੀਤਾ।ਪੁਲਸ ਦੇ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਦੀ ਇਕ ਬਰਾਂਚ, ਕਾਊਂਟਰ ਇੰਟੈਲੀਜੈਂਸ ਕਸ਼ਮੀਰ (ਸੀ.ਆਈ.ਕੇ.) ਵਲੋਂ ਪਿਛਲੇ ਸਾਲ ਜੁਲਾਈ ’ਚ ਭਰੋਸੇਯੋਗ ਸਰੋਤਾਂ ਦੇ ਮਾਧਿਅਮ ਨਾਲ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ ਕਿ ਹੁਰੀਅਤ ਦੇ ਕੁਝ ਨੇਤਾਵਾਂ ਸਮੇਤ ਕਈ ਲੋਕਾਂ ਨੇ ਕੁਝ ਸਿੱਖਿਅਕ ਸਲਾਹਕਾਰਾਂ ਨਾਲ ਮਿਲੀਭਗਤ ਕਰ ਕੇ ਪਾਕਿਸਤਾਨ ’ਚ ਐੱਮ.ਬੀ.ਬੀ.ਐੱਸ. ਸੀਟਾਂ ਅਤੇ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਹੋਰ ਵਪਾਰਕ ਪਾਠਕ੍ਰਮਾਂ ਦੀਆਂ ਸੀਟਾਂ ਵੇਚੀਆਂ।
ਸੀ.ਆਈ.ਕੇ. ਦਾ ਨਾਮਕਰਨ ਹੁਣ ਐੱਸ.ਆਈ.ਏ. ਹੋ ਗਿਆ ਹੈ। ਐੱਸ.ਆਈ.ਏ. ਨੇ ਕੱਟੜਪੰਥੀ ਹੁਰੀਅਤ ਕਾਨਫਰੰਸ ਦੇ ਘਟਕ ਸਾਲਵੇਸ਼ਨ ਮੂਵਮੈਂਟ ਦੇ ਪ੍ਰਧਾਨ ਮੁਹੰਮਦ ਅਕਬਰ ਭਟ ਉਰਫ਼ ਜਫ਼ਰ ਅਕਬਰ ਭਟ ਵਿਰੁੱਧ ਅਦਾਲਤ ’ਚ ਦੋਸ਼ ਪੱਤਰ ਦਾਖ਼ਲ ਕੀਤਾ। ਦੋਸ਼ ਪੱਤਰ ’ਚ ਸ਼ਾਮਲ ਹੋਰ ਲੋਕਾਂ ਦੇ ਨਾਮ ਅਬਦੁੱਲ ਜੱਬਾਰ, ਫਾਤਿਮਾ ਸ਼ਾਹ, ਅਲਤਾਫ਼ ਅਹਿਮਦ ਭੱਟ ਕਾਜੀ ਯਾਸਿਰ, ਮੁਹੰਮਦ ਅਬਦੁੱਲਾ ਸ਼ਾਹ, ਸ਼ਬਜਾਰ ਅਹਿਮਦ ਸ਼ੇਖ, ਮਨਜ਼ੂਰ ਅਹਿਮਦ ਸ਼ਾਹ, ਸਈਅਦ ਖਾਲਿਦ ਗਿਲਾਨੀ ਅਤੇ ਮਹਾਜ ਆਜ਼ਾਦੀ ਫਰੰਟ ਦੇ ਮੁਹੰਮਦ ਇਕਬਾਲ ਮੀਰ ਹਨ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਮੌਖਿਕ, ਦਸਤਾਵੇਜ਼ੀ ਅਤੇ ਤਕਨੀਕੀ ਸਬੂਤ ਇਕੱਠੇ ਕੀਤੇ ਗਏ ਹਨ ਅਤੇ ਵਿਸ਼ਲੇਸ਼ਣ ’ਚ ਇਹ ਸਾਹਮਣੇ ਆਇਆ ਕਿ ਐੱਮ.ਬੀ.ਬੀ.ਐੱਸ. ਅਤੇ ਹੋਰ ਪੇਸ਼ੇਵਰ ਡਿਗਰੀ ਨਾਲ ਸੰਬੰਧਤ ਸੀਟਾਂ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਨ, ਜੋ ਮਾਰੇ ਗਏ ਅੱਤਵਾਦੀਆਂ ਦੇ ਕਰੀਬੀ ਪਰਿਵਾਰ ਦੇ ਮੈਂਬਰ ਜਾਂ ਰਿਸ਼ਤੇਦਾਰ ਸਨ। ਇਹ ਵੀ ਸਬੂਤ ਪੇਸ਼ ਕੀਤਾ ਗਿਆ ਕਿ ਪੈਸਾ ਉਨ੍ਹਾਂ ਗਤੀਵਿਧੀਆਂ ’ਚ ਲਗਾਇਆ ਗਿਆ, ਜੋ ਅੱਤਵਾਦ ਅਤੇ ਵੱਖਵਾਦ ਨਾਲ ਸੰਬੰਧਤ ਪ੍ਰੋਗਰਾਮਾਂ ਦਾ ਸਮਰਥਨ ਕਰਦੇ ਸਨ। ਪਾਬੰਦੀਸ਼ੁਦਾ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਨੂੰ ਮਾਰੇ ਜਾਣ ਤੋਂ ਬਾਅਦ ਅਸ਼ਾਂਤੀ ਫੈਲਾਉਣ ਲਈ ਵੀ ਧਨ ਦੀ ਵਰਤੋਂ ਹੋਇਆ ਸੀ।

Comment here