ਸਿਆਸਤਖਬਰਾਂਦੁਨੀਆ

ਇਸਲਾਮਿਕ ਸਹਿਯੋਗ ਸੰਗਠਨ ਅਫਗਾਨ ਦੇ ਹਾਲਾਤਾਂ ਤੋਂ ਫਿਕਰਮੰਦ

ਕਾਬੁਲ-ਅਮਰੀਕੀ ਫੌਜਾੰ ਦੀ ਵਾਪਸੀ ਦੇ ਫੈਸਲੇ ਮਗਰੋਂ ਅਫਗਾਨਿਸਤਾਨ ਵਿੱਚ ਤਾਲਿਬਾਨਾਂ ਵਲੋਂ ਮਜ਼ਲੂਮਾਂ ਤੇ ਵਰਪਾਏ ਜਾ ਰਹੇ ਕਹਿਰ ਤੋਂ ਚਿੰਤਤ ਇਸਲਾਮਿਕ ਸਹਿਯੋਗ ਸੰਗਠਨ ਨੇ ਅਫ਼ਗਾਨੀ ਨਾਗਰਿਕਾਂ ’ਤੇ ਹੋ ਰਹੇ ਹਮਲਿਆਂ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਅਫ਼ਗਾਨਿਸਤਾਨ ਨੇ ਸੰਗਠਨ ਤੋਂ ਇਸਲਾਮਿਕ ਦੇਸ਼ਾਂ ਅਤੇ ਪ੍ਰਮਾਣਿਤ ਇਸਲਾਮੀ ਸੰਸਥਾਵਾਂ ਦਾ ਸਮਰਥਨ ਹਾਸਲ ਕਰਨ ’ਚ ਵੱਧ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ ਤਾਂਕਿ ਅਫ਼ਗਾਨਿਸਤਾਨ ’ਚ ਹਮਲਿਆਂ ਅਤੇ ਹੱਤਿਆ ਦੀ ਘਟਨਾਵਾਂ ’ਤੇ ਰੋਕ ਲਗਾਈ ਜਾ ਸਕੇ ਅਤੇ ਤਾਲਿਬਾਨ ਮਨੁੱਖਤਾ ਦੇ ਖ਼ਿਲਾਫ ਆਪਣੇ ਅਪਰਾਧਾਂ ਦੇ ਲਈ ਜਵਾਬਦੇਹ ਹੋਵੇ। ਸੰਗਠਨ ਨੇ ਇਹ ਵੀ ਕਿਹਾ ਸੀ ਕਿ ਉਹ ਤੱਤਕਾਲ ਯੁੱਧ ਵਿਰਾਮ ਦੀ ਅਪੀਲ ਕਰਦਾ ਹੈ ਅਤੇ ਉਸ ਨੇ ਅਫ਼ਗਾਨ ’ਚ ਸ਼ਾਂਤੀ ਅਤੇ ਸੁਲਹਾ ਪ੍ਰਕਿਰਿਆ ਦਾ ਸਮਰਥਨ ਕਰਨ ਲਈ ਆਪਣੀ ਵਚਨਬੱਧਤਾ ਵੀ ਦੋਹਰਾਈ। ਅਫ਼ਗਾਨ ਵਿਦੇਸ਼ ਮੰਤਰਾਲੇ ਨੇ ਇਸਲਾਮਿਕ ਸਹਿਯੋਗ ਸੰਗਠਨ ਦੇ ਬਿਆਨ  ’ਚ ਸਵਾਗਤ ਕੀਤਾ।

Comment here