ਅਪਰਾਧਸਿਆਸਤਖਬਰਾਂ

ਇਰਾਕ ’ਚ ਧਮਾਕੇ ਦੌਰਾਨ ਦੋ ਫ਼ੌਜੀਆਂ ਦੀ ਹੋਈ ਮੌਤ

ਬੇਰੂਤ-ਇਰਾਕ ਦੀ ਸਰਕਾਰੀ ਨਿਊਜ਼ ਏਜੰਸੀ ਦੀ ਜਾਣਕਾਰੀ ਅਨੁਸਾਰ ਉੱਤਰੀ ਇਰਾਕ ਵਿੱਚ ਹੋਏ ਇੱਕ ਧਮਾਕੇ ਵਿੱਚ 2 ਫ਼ੌਜੀਆਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਏਜੰਸੀ ਨੇ ਕਿਹਾ ਕਿ ਫ਼ੌਜੀ ਬੁੱਧਵਾਰ ਨੂੰ ਮਖਮੂਰ ਜ਼ਿਲ੍ਹੇ ’ਚੋਂ ਲੰਘ ਰਹੇ ਸਨ, ਉਦੋਂ ਉਨ੍ਹਾਂ ਦਾ ਫ਼ੌਜੀ ਵਾਹਨ ਵਿਸਫੋਟਕ ਦੀ ਲਪੇਟ ਵਿਚ ਆ ਗਿਆ। ਫਿਲਹਾਲ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਫਾਲੂਜਾਹ ਦੇ ਉੱਤਰ-ਪੱਛਮ ’ਚ ਅਲਬੂ ਬਾਲੀ ਪਿੰਡ ’ਚ ਬੰਦੂਕਧਾਰੀਆਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ 8 ਲੋਕ ਮਾਰੇ ਗਏ ਸਨ ਅਤੇ 3 ਹੋਰ ਜ਼ਖ਼ਮੀ ਹੋ ਗਏ ਸਨ।
ਫਾਲੂਜਾਹ ਪਹਿਲਾਂ ਇਸਲਾਮਿਕ ਸਟੇਟ (ਆਈ.ਐੱਸ.) ਦੇ ਅੱਤਵਾਦੀਆਂ ਦੇ ਕਬਜ਼ੇ ਵਿਚ ਸੀ। ਉਥੇ ਹੀ ਬੀਤੇ ਐਤਵਾਰ ਨੂੰ ਉੱਤਰੀ ਇਰਾਕ ਵਿੱਚ ਹੋਏ ਇੱਕ ਧਮਾਕੇ ਵਿੱਚ ਇਰਾਕੀ ਸੰਘੀ ਪੁਲਸ ਬਲ ਦੇ ਘੱਟੋ-ਘੱਟ 9 ਮੈਂਬਰ ਮਾਰੇ ਗਏ ਸਨ, ਜੋ ਕਿ ਕਿਰਕੁਕ ਸੂਬੇ ਦੇ ਰਿਆਦ ਜ਼ਿਲ੍ਹੇ ਦੇ ਅਲੀ ਅਲ-ਸੁਲਤਾਨ ਪਿੰਡ ਵਿੱਚ ਗਸ਼ਤ ’ਤੇ ਸਨ। ਬੁੱਧਵਾਰ ਨੂੰ ਇਰਾਕੀ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਦੇਸ਼ ’ਚ ਹੋ ਰਹੇ ‘ਅੱਤਵਾਦੀ ਹਮਲਿਆਂ’ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਫ਼ੌਜ ਦੀਆਂ ਯੋਜਨਾਵਾਂ ’ਤੇ ਚਰਚਾ ਕਰਨ ਲਈ ਸੁਰੱਖਿਆ ਅਧਿਕਾਰੀਆਂ ਦੀ ਬੈਠਕ ਬੁਲਾਈ ਸੀ। ਫਿਲਹਾਲ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Comment here