ਅਪਰਾਧਸਿਆਸਤਖਬਰਾਂਦੁਨੀਆ

ਆਈ.ਈ.ਡੀ. ਧਮਾਕਾ, ਪਾਕਿ ਆਰਮੀ ਕਪਤਾਨ ਦੀ ਮੌਤ

ਪੇਸ਼ਾਵਰ– ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਵਿੱਚ ਇਕ ਵਾਰ ਫੇਰ ਦਹਿਸ਼ਤੀ ਕਾਰਵਾਈ ਨੇ ਮਨੁੱਖੀ ਜਾਨ ਲੈ ਲਈ, ਇਥੇ ਲੰਘੇ ਐਤਵਾਰ ਗਿਚਿਕ ਇਲਾਕੇ ‘ਚ ਆਈ.ਈ.ਡੀ. ਧਮਾਕੇ ‘ਚ ਪਾਕਿਸਤਾਨੀ ਫੌਜ ਦੇ ਇਕ ਕਪਤਾਨ ਦੀ ਮੌਤ ਹੋ ਗਈ  ਅਤੇ ਦੋ ਸੈਨਿਕ ਜ਼ਖਮੀ ਹੋ ਗਏ। ਅਸਲ ਵਿੱਚ ਬਲੋਚਿਸਤਾਨ ‘ਚ ਹਿੰਸਾ ‘ਚ ਵਾਧਾ ਦੇਖਿਆ ਜਾ ਰਿਹਾ ਹੈ। ਹਾਲ ਹੀ ‘ਚ ਇਸ ਖੇਤਰ ‘ਚ ਪਾਕਿਸਤਾਨ ਸੁਰੱਖਿਆ ਫੋਰਸ ਅਤੇ ਬਲੋਚ ਵਿਧਰੋਹੀਆਂ ਵਿਚਾਲੇ ਲੜਾਈ ਤੇਜ਼ ਹੋ ਗਈ ਹੈ। ਬਲੋਚਿਸਤਾਨ ਪਾਕਿਸਤਾਨ ਦਾ ਇਕ ਸੰਸਾਧਨ ਸੰਪੰਨ ਪਰ ਸਭ ਤੋਂ ਘੱਟ ਵਿਕਸਿਤ ਪ੍ਰਾਂਤ ਹਨ, ਜਿਥੇ ਪਿਛਲੇ ਕਈ ਦਹਾਕਿਆਂ ਤੋਂ ਆਜ਼ਾਦੀ ਲਈ ਅੰਦੋਲਨ ਚੱਲ ਰਿਹਾ ਹੈ। ਇਸ ਹਫਤੇ ਦੀ ਸ਼ੁਰੂਆਤ ‘ਚ ਗਵਾਦਰ ‘ਚ ਇਕ ਆਤਮਘਾਤੀ ਹਮਲਾਵਰ ਨੇ ਚੀਨੀ ਨਾਗਰਿਕਾਂ ਨੂੰ ਲਿਜਾ ਜਾ ਰਹੇ ਇਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਖੁਦ ਨੂੰ ਉਡਾ ਲਿਆ ਸੀ ਜਿਸ ‘ਚ ਦੋ ਬੱਚਿਆਂ ਦੀ ਮੌਤ ਹੋ ਗਈ ਸੀ।  ਇਕ ਚੀਨੀ ਨਾਗਰਿਕ ਸਮੇਤ ਚਾਰ ਹੋਰ ਜ਼ਖਮੀ ਹੋ ਗਏ ਸਨ। ਬਲੋਚਿਸਤਾਨ ‘ਚ ਅੱਤਵਾਦੀ ਹਮਲਿਆਂ ‘ਚ ਤੇਜ਼ੀ ਨਾਲ ਪਾਕਿਸਤਾਨ ਦੇ ਨਾਲ ਚੀਨ ਦੀ ਚਿੰਤਾ ਵੀ ਵੱਧ ਗਈ ਹੈ। ਇਸ ਦੀ ਵਜ੍ਹਾ ਇਹ ਹੈ ਕਿ ਚੀਨ ਦੇ ਅਰਬਾਂ ਡਾਲਰ ਦੇ ਪ੍ਰਾਜੈਕਟ ਚੀਨ ਪਾਕਿਸਤਾਨ ਇਕੋਨਾਮਿਕ ਕਾਰੀਡੋਰ (ਸੀ.ਪੀ.ਈ.ਸੀ.) ਇਥੇ ਤੋਂ ਹੋ ਕੇ ਲੰਘਦਾ ਹੈ। ਪਾਕਿਸਤਾਨ ਇਸ ਨੂੰ ਸੁਰੱਖਿਆ ਦੇਣ ‘ਚ ਨਾਕਾਮ ਸਾਬਤ ਹੋ ਰਿਹਾ ਹੈ ਜਿਸ ਨੂੰ ਲੈ ਕੇ ਚੀਨ ਪਰੇਸ਼ਾਨ ਹੈ। ਬਲੋਚਿਸਤਾਨ ‘ਚ ਤਿੰਨ ਦਿਨਾਂ ਦੇ ਅੰਦਰ ਇਹ ਦੂਜਾ ਹਮਲਾ ਹੋਇਆ ਹੈ। ਪਾਕਿਸਤਾਨੀ ਸੈਨਾ ਦੀ ਮੀਡੀਆ ਬ੍ਰਾਂਚ ਇੰਟਰ ਸਰਵਿਸੇਜ਼ ਪਬਲਿਕ ਰਿਲੇਸ਼ਨ ਨੇ ਕਿਹਾ ਕਿ ਜ਼ਖਮੀ ਫੌਜੀਆਂ ਨੂੰ ਖੁਜਦੇ ‘ਚ ਇਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਮਲਾ ਉਸ ਸਮੇਂ ਹੋਇਆ ਜਦੋਂ ਫੌਜ ਦਾ ਵਾਹਨ ਅੱਤਵਾਦੀਆਂ ਵਲੋਂ ਵਿਛਾਏ ਗਏ ਆਈ.ਈ.ਡੀ ਉਪਰੋਂ ਗੁਜ਼ਰਿਆ, ਅਤੇ ਵਾਹਨ ਦੇ ਪਰਖੱਚੇ ਉੱਡ ਗਏ।

Comment here