ਸਿਆਸਤਖਬਰਾਂਦੁਨੀਆ

ਅਮਰੀਕੀ ਫ਼ੌਜੀ ਜਨਰਲ ਵਲੋਂ ਲੋਕਾਂ ਦੀ ਨਿਕਾਸੀ ਲਈ ਮਾਊਂਟੇਨ ਡਿਵੀਜ਼ਨ ਦਾ ਧੰਨਵਾਦ

ਵਾਸ਼ਿੰਗਟਨ- ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਦੀ ਵਾਪਸੀ ਮਗਰੋਂ ਤਾਲਿਬਾਨ ਦੇ ਹੋਏ ਕਬਜ਼ੇ ਕਾਰਨ ਦੇਸ਼ ਚ ਮਚੀ ਉਥਲਪੁਥਲ ਦੇ ਦਰਮਿਆਨ ਵੱਖ ਵੱਖ ਮੁਲਕ ਆਪਣੇ ਤੇ ਅਫਗਾਨ ਚ ਫਸੇ ਨਾਗਰਿਕਾਂ ਨੂੰੰ ਕਢਣ ਲੱਗੇ ਰਹੇ, ਇਸ ਦੌਰਾ ਅਮਰੀਕਾ ਦੇ ਚੋਟੀ ਦੇ ਫ਼ੌਜੀ ਜਨਰਲ ਨੇ ਪਿਛਲੇ ਕਈ ਹਫ਼ਤਿਆਂ ‘ਚ ਅਫ਼ਗਾਨਾਂ ਤੇ ਹੋਰ ਲੋਕਾਂ ਦੀ ਨਿਕਾਸੀ ਦੇ ਦੌਰਾਨ ਉਨ੍ਹਾਂ ਦੀ ਸੇਵਾ ਲਈ 10ਵੀਂ ਮਾਊਂਟੇਨ ਡਿਵੀਜ਼ਨ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ। ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਪ੍ਰਧਾਨ ਫ਼ੌਜੀ ਜਨਰਲ ਮਾਰਕ ਮਿਲੇ ਨੇ ਸ਼ਨੀਵਾਰ ਨੂੰ ਜਰਮਨੀ ਦੇ ਰਾਇਨ ਆਰਡੀਨੈਂਸ ਬੈਰਕ ‘ਚ ਜਵਾਨਾਂ ਨਾਲ ਮੁਲਾਕਾਤ ਕੀਤੀ। ਜਵਾਨਾਂ ਦੇ ਇਕ ਸਮੂਹ ਨਾਲ ਗੱਲਬਾਤ ‘ਚ ਮਿਲੇ ਨੇ ਪੁੱਛਿਆ, “ਤੁਸੀਂ ਬੰਬਾਰੀ ਲਈ ਉੱਥੇ ਸੀ?” ਸਮੂਹ ‘ਚ ਹਾਜ਼ਰ ਲੋਕਾਂ ਨੇ ਜਵਾਬ ਦਿੱਤਾ,  ” ਹਾਂ ਸਰ।” ਮਿਲੇ ਨੇ ਕਿਹਾ,  “ਤੁਸੀਂ ਲੋਕਾਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ, ਤੁਸੀਂ ਸਾਰਿਆਂ – ਥਲ ਸੈਨਾ, ਨੌਸੈਨਾ, ਮਰੀਨ ਤੇ ਹਵਾਈ ਫ਼ੌਜ ਦੇ ਕਰਮਚਾਰੀਆਂ, ਨੇ 124,000 ਲੋਕਾਂ ਨੂੰ ਸੁਰੱਖਿਅਤ ਪਹੁੰਚਾਇਆ, ਲੋਕਾਂ ਦੀ ਜਾਨ ਬਚਾਈ। ” ਫ਼ੌਜ ਦੇ ਜਨਰਲ ਨੇ ਕਿਹਾ ਕਿ ਜਵਾਨਾਂ ਨੇ “ਇਕੱਠਿਆਂ ਕੰਮ ਕਰਦੇ ਹੋਏ, ਬੇਹੱਦ ਦਲੇਰੀ, ਅਨੁਸ਼ਾਸਨ ਤੇ ਸਮਰਥਾ ਦਿਖਾਈ। ਇਹ ਕੁਝ ਅਜਿਹਾ ਹੈ ਜਿਸ ‘ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ… ਇਹ ਇਕ ਅਜਿਹਾ ਪਲ ਹੋਵੇਗਾ, ਜਿਸ ਨੂੰ ਤੁਸੀਂ ਹਮੇਸ਼ਾ ਯਾਦ ਰੱਖੋਗੇ। ” ਹਾਲੇ ਵੀ ਬਹੁਤ ਸਾਰੇ ਲੋਕ ਓਥੇ ਫਸੇ ਹੋਏ ਹਨ, ਉਡਾਣਾ ਬੰਦ ਹੋਣ ਕਰਕੇ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ।

Comment here