ਸਿਆਸਤਖਬਰਾਂਦੁਨੀਆ

ਅਮਰੀਕੀ ਤੇ ਭਾਰਤੀ ਵਿਦੇਸ਼ ਮੰਤਰੀਆਂ ਦੀ ਅਫਗਾਨ ਮੁੱਦੇ ਤੇ ਚਰਚਾ

ਨਵੀਂ ਦਿੱਲੀ- ਅਫਗਾਨਿਸਤਾਨ ਤੇ ਤਾਲਿਬਾਨਾਂ ਦੇ ਕਬਜ਼ੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਨਾਲ ਸਿਝਣ ਲਈ ਰਣਨੀਤੀ ਬਣਾਉਣ ਲਈ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਚਰਚਾ ਕੀਤੀ ਅਤੇ ਇਸ ਮੁੱਦੇ ’ਤੇ ਤਾਲਮੇਲ ਜਾਰੀ ਰੱਖਣ ’ਤੇ ਸਹਿਮਤੀ ਜਤਾਈ ਹੈ। ਬਲਿੰਕਨ ਨੇ ਲੰਘੇ ਦਿਨ ਇਸ ਬਾਰੇ ਟਵੀਟ ਕਰਕੇ ਕਿਹਾ, ‘ਅਫ਼ਗਾਨਿਸਤਾਨ ਦੇ ਬਾਰੇ ਵਿਚ ਡਾ. ਐੱਸ. ਜੈਸ਼ੰਕਰ ਨਾਲ ਚਰਚਾ ਹੋਈ। ਅਸੀਂ ਤਾਲਮੇਲ ਜਾਰੀ ਰੱਖਣ ’ਤੇ ਸਹਿਮਤ ਹੋਏ ਹਾਂ।’ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਵੱਖਰੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਵਿਦੇਸ਼ ਮੰਤਰੀ ਬਲਿੰਕਨ ਨੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਅਫ਼ਗਾਨਿਸਤਾਨ ’ਤੇ ਚਰਚਾ ਕੀਤੀ ਅਤੇ ਤਾਲਮੇਲ ਜਾਰੀ ਰੱਖਣ ’ਤੇ ਸਹਿਮਤੀ ਜਤਾਈ ਹੈ। ਇਹ ਚਰਚਾ ਦੋਵਾਂ ਨੇਤਾਵਾਂ ਵਿਚਾਲੇ 2 ਦਿਨ ਪਹਿਲਾਂ ਫੋਨ ’ਤੇ ਹੋਈ ਗੱਲਬਾਤ ਦੇ ਬਾਅਦ ਹੋਈ। ਭਾਰਤ ਦੀ ਪ੍ਰਧਾਨਗੀ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਅੱਤਵਾਦ ਵਿਰੋਧੀ ਮੰਤਰੀ ਪੱਧਰੀ ਚਰਚਾ ਦੇ ਬਾਅਦ ਪੱਤਰਕਾਰਾਂ ਨੂੰ ਜੈਸ਼ੰਕਰ ਨੇ ਕਿਹਾ ਕਿ ਭਾਰਤ ਆਪਣੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਲਿਆਉਣ ਲਈ ਅੰਤਰਰਾਸ਼ਟਰੀ ਭਾਈਵਾਲਾਂ ਅਤੇ ਅਮਰੀਕਾ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਕਿਉਂਕਿ ਕਾਬੁਲ ਹਵਾਈ ਅੱਡਾ ਉਨ੍ਹਾਂ ਦੇ ਕੰਟਰੋਲ ਵਿਚ ਹੈ। ਦੋਵੇਂ ਮੁਲਕ ਅਫਗਾਨ ਦੇ ਹਾਲਾਤਾਂ ਤੇ ਨਜ਼ਰ ਬਣਾਈ ਰੱਖੇ ਹਨ।

ਅਮਰੀਕਾ ਅਫਗਾਨ ਮੁੱਦੇ ਤੇ ਕਸੂਤਾ ਫਸਿਆ

ਅਫਗਾਨ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਵਿਸ਼ਵ ਭਰ ਦੇ ਸਿਆਸੀ ਮਾਹਿਰਾਂ ਵਿਚ ਚਲ ਰਹੀ ਚਰਚਾ ਵਿੱਚ ਅਮਰੀਕਾ ਵਲ ਜ਼ਿਾਦਾ ਉਂਗਲ ਹੋ ਰਹੀ ਹੈ। ਪ੍ਰਮੁੱਖ ਦੱਖਣੀ ਏਸ਼ੀਆਈ ਰਣਨੀਤਕ ਮਾਹਿਰ ਸੀ. ਕ੍ਰਿਸਟੀਨ ਫੇਅਰ, ਜੋ ਕਿ ਜਾਰਜ ਟਾਊਨ ਯੂਨੀਵਰਸਿਟੀ ਵਿਚ ਐਡਮੰਡ ਏ. ਵਾਲਸ਼ ਸਕੂਲ ਆਫ ਫਾਰੇਨ ਸਰਵਿਸ ਵਿਚ ਸੁਰੱਖਿਆ ਅਧਿਐਨ ਪ੍ਰੋਗਰਾਮ ਵਿਚ ਇਕ ਸਹਿਯੋਗੀ ਪ੍ਰੋਫੈਸਰ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਚੀਨ ਇਕੱਠੇ ਤਾਲਿਬਾਨ ਦੇ ਅਫਗਾਨਿਸਤਾਨ ਨੂੰ ਹਾਸਲ ਕਰਨ ਵਿਚ ਭਾਰਤ ਸਭ ਤੋਂ ਖਰਾਬ ਸਥਿਤੀ ਵਿਚ ਹੈ। ਉਥੇ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਸਬੰਧੀ ਅਮਰੀਕਾ ਬੁਰੀ ਤਰ੍ਹਾਂ ਘਿਰ ਗਿਆ ਹੈ ਅਤੇ ਉਸਦੀ ਸਖ਼ਤ ਆਲੋਚਨਾ ਹੋ ਰਹੀ ਹੈ। ਅਮਰੀਕੀ ਸਿਆਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਜੈਸ਼-ਏ-ਮੁਹੰਮਦ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਤਾਲਿਬਾਂ (ਇਸਲਾਮੀ ਮਦਰਸਾ ਦੇ ਵਿਦਿਆਰਥੀਆਂ) ਲਈ ਇਕ ਤਰ੍ਹਾਂ ਨਾਲ ਘਰ ਵਾਪਸੀ ਹੈ। ਉਸਨੇ ਦੱਸਿਆ ਕਿ ਭਾਰਤ ਕੋਲ ਘੱਟ ਤੋਂ ਘੱਟ ਅਨੁਕੂਲ ਬਦਲ ਹੋਣਗੇ, ਕਿਉਂਕਿ ਰੂਸ ਅਤੇ ਚੀਨ ਜਲਦੀ ਹੀ ਤਾਲਿਬਾਨ ਨੂੰ ਪਛਾਣ ਦੇਣਗੇ। ਫੇਅਰ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਸੋਮੇ ਚੀਨ ਦੀ ਬੈਲਟ ਅਤੇ ਰੋਡ ਇਨੀਸ਼ੀਏਟਿਵ (ਬੀ. ਆਰ. ਆਈ.) ਬੁਨਿਆਦੀ ਢਾਂਚਾ ਪ੍ਰਾਜੈਕਟ ਦੇ ਨੇੜੇ ਹੋਣਗੇ। ਇਕ ਲਿਹਾਜ਼ ਨਾਲ ਦੇਖੀਏ ਤਾਂ ਇਹ ਚੀਨ ਲਈ ਇਕ ਜਿੱਤ ਹੈ, ਜਦਕਿ ਦੁੱਖ ਦੀ ਗੱਲ ਹੈ ਕਿ ਭਾਰਤ ਹਾਰਨ ਵਾਲਾ ਹੈ। ਫੇਅਰ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਤਾਲਿਬਾਨ ਦੇ ਪਿੱਛੇ ਪਾਕਿਸਤਾਨ ਸਭ ਤੋਂ ਵੱਡੀ ਤਾਕਤ ਹੈ। ਪਾਕਿਸਤਾਨ ਦੇ ਖੁਫੀਆ ਅਤੇ ਫੌਜੀ ਸੰਸਥਾਨ ਦੇ ਲਗਾਤਾਰ ਸਮਰਥਨ ਤੋਂ ਬਿਨਾਂ ਤਾਲਿਬਾਨ ਲੜਾਈ ਨਹੀਂ ਲੜ ਸਕਦਾ ਹੈ। ਫਿਰ ਵੀ ਭਾਰਤ ਅਫ਼ਗਾਨਿਸਤਾਨ ਵਿਚ ਇਸ ਸਮੇਂ ਇਕਮਾਤਰ ਜ਼ਿੰਮੇਵਾਰ ਅਭਿਨੇਤਾ ਹੈ, ਜੋ ਲੋਕਾਂ ਨੂੰ ਹੰਗਾਮੀ ਅਤੇ ਮੁਫਤ ਵੀਜ਼ਾ ਪ੍ਰਦਾਨ ਕਰਦਾ ਹੈ। ਫੇਅਰ ਨੇ ਟਵੀਟ ਕੀਤਾ ਕਿ ਸ਼ੁਭਕਾਮਨਾਵਾਂ ਅਤੇ ਜੈ ਹਿੰਦ। ਮੈਨੂੰ ਉਮੀਦ ਹੈ ਕਿ ਦੁਨੀਆ ਭਾਰਤ ਦੀ ਉਦਾਰਤਾ ਨੂੰ ਯਾਦ ਰੱਖੇਗੀ। ਗਲੋਬਲ ਨੇਤਾ ਇਹੋ ਕਰਦੇ ਹਨ। ਉਹ ਅਗਵਾਈ ਕਰਦੇ ਹਨ। ਬਦਕਿਸਮਤੀ ਨਾਲ, ਯੂਰਪੀ ਦੇਸ਼ ਅਫਗਾਨਾਂ ਨੂੰ ਇਕ ਖਤਰੇ ਦੇ ਰੂਪ ਵਿਚ ਦੇਖਦੇ ਹਨ ਅਤੇ ਇਨ੍ਹਾਂ ਪੀੜਤਾਂ ਨੂੰ ਇਕ ਸ਼ਾਸਨ ਸਥਾਪਤ ਕਰਨ ਵਿਚ ਮਦਦ ਨਹੀਂ ਕਰਦੇ ਹਨ। ਫੇਅਰ ਨੇ ਗਲੋਬਲ ਅਮਰੀਕੀ ਸਮਾਚਾਰ ਪ੍ਰਕਾਸ਼ਨ ਵਿਚ ਫਾਰੇਨ ਪਾਲਿਸੀ ਵਿਚ ਲਿਖਿਆ ਕਿ ਯੂ. ਐੱਸ. ਅਧਿਕਾਰੀ ਅਮਰੀਕਾ ਦੇ ਅਫ਼ਗਾਨਿਸਤਾਨ ਤੋਂ ਬਾਹਰ ਨਿਕਲਣ ਨੂੰ ਸਹੀ ਠਹਿਰਾਉਣ ਵਾਲੇ ਉਪਦੇਸ਼ ਦੇ ਰਹੇ ਹਨ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਅਫਗਾਨ ਰਾਸ਼ਟਰੀ ਸੁਰੱਖਿਆ ਫੋਰਸਾਂ ਲਈ ਆਪਣੇ ਦੇਸ਼ ਦੀ ਵਾਂਗਡੋਰ ਸੰਭਾਲਣ ਦਾ ਸਮਾਂ ਆ ਗਿਆ ਹੈ। ਅਫਗਾਨ ਨੇਤਾਵਾਂ ਨੂੰ ਇਕਮੁੱਠ ਹੋਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਲਈ ਲੜਨਾ ਚਾਹੀਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸੰਯੁਕਤ ਰਾਜ ਅਮਰੀਕਾ ਨੇ ਅਫ਼ਗਾਨਿਸਤਾਨ ਲਈ ਬਹੁਤ ਕੁਝ ਕੀਤਾ ਹੈ। ਹਾਲਾਂਕਿ ਇਹ ਵਿਸ਼ੁੱਧ ਰੂਪ ਨਾਲ ਮੂਰਖਤਾ ਹੈ ਅਤੇ ਬਾਇਡਨ ਇਸ ਨੂੰ ਭਲੀ-ਭਾਂਤ ਜਾਣਦੇ ਹਨ। ਸੰਯੁਕਤ ਰਾਜ ਅਮਰੀਕਾ ਨੇ ਜਾਇਜ਼ ਨਹੀਂ ਕੀਤਾ ਹੈ ਅਤੇ ਇਥੋਂ ਤੱਕ ਕਿ ਮੌਜੂਦਾ ਹਮਲੇ ਵੀ ਉਸੇ ਦੀ ਸ਼ਹਿ ’ਤੇ ਹੋ ਰਹੇ ਹਨ। ਫੇਅਰ ਅੱਗੇ ਕਹਿੰਦੀ ਹੈ ਕਿ ਬਾਇਡਨ ਅਣਜਾਣੇ ਵਿਚ ਇਸ ਸਥਿਤੀ ਵਿਚ ਨਹੀਂ ਆਏ। ਬਾਇਡਨ ਓਬਾਮਾ ਪ੍ਰਸ਼ਾਸਨ ਸੀਨੀਅਰ ਅਧਿਕਾਰੀ ਰਹਿ ਚੁੱਕੇ ਹਨ ਅਤੇ ਸਾਬਕਾ ਸੀ. ਆਈ. ਏ. ਵਿਸ਼ਲੇਸ਼ਕ ਬਰੂਸ ਓ. ਰਿਡੇਲ ਅਮਰੀਕੀ ਸੁਰੱਖਿਆ, ਦੱਖਣੀ ਏਸ਼ੀਆ ਅਤੇ ਅੱਤਵਾਦ ਵਿਰੋਧੀ ਅਮਰੀਕੀ ਮਾਹਿਰ ਹਨ ਅਤੇ ਦੱਖਣੀ ਏਸ਼ੀਆਈ ਮਾਮਲਿਆਂ ਦੇ ਸੀਨੀਅਰ ਡਾਇਰੈਕਟਰ ਪੀਟਰ ਆਰ. ਲਾਵਾਯ ਨਾਲ ਕੰਮ ਕਰ ਚੁੱਕੇ ਹਨ।

Comment here