ਅਪਰਾਧਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਅਮਰੀਕਾ ਪੱਕੇ ਹੋਣ ਲਈ ਬਿਨਾਂ ਤਲਾਕ ਲਏ ਕੀਤਾ ਦੂਜਾ ਵਿਆਹ

ਮੁਹਾਲੀ ਚ ਕੇਸ ਦਰਜ
ਰਾਜਪੁਰਾ : ਜ਼ਿਲ੍ਹਾ ਪਟਿਆਲਾ ਦੇ ਹਲਕਾ ਘਨੌਰ ਵਿਚ ਪੈਂਦੇ ਪਿੰਡ ਸਰਾਲਾ ਖ਼ੁਰਦ ਨਾਲ ਸਬੰਧਿਤ ਪਰਿਵਾਰ ਨਾਲ ਵਿਆਹ ਦੇ ਨਾਮ ਧੋਖਾ ਹੋਇਆ ਜੋ ਇਸ ਵੇਲੇ ਅਮਰੀਕਾ ਵਿਚ ਰਹਿੰਦਾ ਹੈ।
ਪਿੰਡ ਸਰਾਲਾ ਖ਼ੁਰਦ ਦੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ 30 ਸਾਲ ਤੋਂ ਅਮਰੀਕਾ ਦੇ ਸਿਟੀਜ਼ਨ ਹਨ। ਉਨ੍ਹਾਂ ਦੀ ਪਤਨੀ ਕਮਲੇਸ਼ ਤੇ ਦੋ ਬੇਟੇ ਸਤਿੰਦਰ ਸਿੰਘ ਤੇ ਰੁਪਿੰਦਰ ਸਿੰਘ ਵੀ ਅਮਰੀਕਾ ਦੇ ਸਿਟੀਜ਼ਨ ਹਨ। ਵੱਡੇ ਲੜਕੇ ਰੁਪਿੰਦਰ ਦਾ ਵਿਆਹ ਕੁਝ ਸਾਲ ਪਹਿਲਾਂ ਹੋ ਚੁੱਕਿਆ ਸੀ ਤੇ ਛੋਟੇ ਬੇਟੇ ਸਤਿੰਦਰ ਸਿੰਘ ਲਈ ਪਿੰਡ ਦੇ ਮਿੱਤਰ ਹਰਭਜਨ ਸਿੰਘ ਨੇ ਫਰੀਦਕੋਟ ਦੀ ਰਹਿਣ ਵਾਲੀ ਲੜਕੀ ਦੀ ਦੱਸ ਪਾਈ। ਨਰਸ ਹੋਣ ਕਾਰਨ ਕੁੜੀ ਦੇਖ ਕੇ ਰਿਸ਼ਤਾ ਪੱਕਾ ਕਰ ਦਿੱਤਾ। 28 ਅਕਤੂਬਰ 2019 ਨੂੰ ਫ਼ਰੀਦਕੋਟ ਵਿਖੇ ਪੈਲੇਸ ‘ਵਿਚ ਸਤਿੰਦਰ ਸਿੰਘ ਦਾ ਉਸ ਲੜਕੀ ਨਾਲ ਵਿਆਹ ਕੀਤਾ। ਇਸ ਤੋਂ ਬਾਅਦ ਅੰਬਾਲਾ ਦੇ ਇਕ ਵੱਡੇ ਪੈਲੇਸ ਵਿਚ ਪਾਰਟੀ ਕੀਤੀ ਜਿਸ ਦਾ ਸਾਰਾ ਖਰਚ ਮੁੰਡੇ ਵਾਲਿਆਂ ਨੇ ਚੁੱਕਿਆ। ਵਿਆਹ ਵਿਚ ਕੁੜੀ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਲੱਖਾਂ ਰੁਪਏ ਦਾ ਸੋਨਾ ਪਾਇਆ, ਸਾਰਾ ਖ਼ਰਚ ਕੁੱਲ ਮਿਲਾ ਕੇ 90 ਲੱਖ ਦੇ ਕਰੀਬ ਬਣਦਾ ਹੈ।
ਵਿਆਹ ਤੋਂ ਬਾਅਦ ਲੜਕੀ ਨੂੰ ਸਪਾਂਸਰ ਕਰ ਕੇ ਅਮਰੀਕਾ ਬੁਲਾ ਲਿਆ ਜਿੱਥੇ ਉਹ ਸਤਿੰਦਰ ਨਾਲ ਸਿਰਫ 34 ਦਿਨ ਰਹੀ। ਇਸ ਦੌਰਾਨ ਸ਼ਕ ਹੋਇਆ ਕਿ ਉਸ ਨੇ ਆਪਣੇ ਕੋਲ ਦੋ ਮੋਬਾਈਲ ਰੱਖੇ ਹੋਏ ਸਨ ਤੇ ਦੂਜੇ ਤੋਂ ਉਹ ਆਪਣੇ ਪ੍ਰੇਮੀ ਨਾਲ ਗੱਲਾਂ ਕਰਦੀ ਸੀ। ਫਿਰ ਇਕ ਦਿਨ ਉਸ ਦੇ ਪ੍ਰੇਮੀ ਜਿਸ ਨਾਲ ਕਿ ਸਾਡੀ ਨੂੰਹ ਨੇ ਮੇਰੇ ਲੜਕੇ ਤੋਂ ਬਿਨਾਂ ਤਲਾਕ ਲਏ ਦੂਜਾ ਵਿਆਹ ਕਰ ਲਿਆ ਸੀ ਜਿਸ ਦਾ ਨਾਂ ਸੌਰਵ ਕੁਮਾਰ ਹੈ ਤੇ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹੈ, ਨੇ ਦੂਜੇ ਵਿਆਹ ਦੇ ਸਾਰੇ ਸਬੂਤ ਭੇਜੇ। ਇਨ੍ਹਾਂ ਸਬੂਤਾਂ ਵਿਚ ਲੜਕੀ ਦਾ ਸੌਰਵ ਕੁਮਾਰ ਨਾਲ ਇਕ ਗੁਰਦੁਆਰੇ ਵਿਚ ਵਿਆਹ ਕਰਵਾਉਂਦਿਆਂ ਦੀ ਵੀਡਿਉ ਤੇ ਸੌਰਵ ਕੁਮਾਰ ਨਾਲ ਸ਼ਿਮਲਾ ਵਿਚ ਹਨੀਮੂਨ ਮਨਾਉਂਦਿਆਂ ਦੀਆਂ ਤਸਵੀਰਾਂ ਵੀ ਹਨ। ਇਹ ਸਾਰੇ ਸਬੂਤ ਰਜਿੰਦਰ ਸਿੰਘ ਤੇ ਸਤਿੰਦਰ ਸਿੰਘ ਨੇ ਮੀਡੀਆ ਅੱਗੇ ਰੱਖੇ ਤੇ ਮੁਹਾਲੀ ਦੇ ਐਨਆਰਆਈ ਵਿੰਗ ਨੂੰ ਵੀ ਭੇਜ ਦਿੱਤੇ ਹਨ। ਪੁਲਿਸ ਨੇ ਇਸ ਸਬੰਧੀ ਐੱਫਆਈਆਰ ਦਰਜ ਕਰ ਲਈ ਹੈ।ਜਦੋਂ ਉਨ੍ਹਾਂ ਲੜਕੀ ਵਲੋਂ ਕੀਤੇ ਦੂਜੇ ਵਿਆਹ ਬਾਰੇ ਗੱਲ ਕੀਤੀ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ। ਘਟਨਾ ਤੋਂ ਬਾਅਦ ਉਹ ਸਾਡੇ ਪੁੱਤਰ ਸਤਿੰਦਰ ਸਿੰਘ ਨੂੰ ਛੱਡ ਕੇ ਚਲੀ ਗਈ ਜਿਸ ਤੋਂ ਸਾਨੂੰ ਪਤਾ ਲਗਾ ਕਿ ਉਸਨੇ ਸਿਰਫ਼ ਅਮਰੀਕਾ ਆਉਣ ਲਈ ਉਨ੍ਹਾਂ ਦੇ ਬੇਟੇ ਨਾਲ ਵਿਆਹ ਕੀਤਾ ਸੀ।ਇਸ ਧੋਖੇ ਸਬੰਧੀ ਸ਼ਿਕਾਇਤ ਸਤਿੰਦਰ ਵਲੋਂ ਜ਼ਿਲ੍ਹਾ ਮੁਹਾਲੀ ਵਿਖੇ ਪੰਜਾਬ ਸਰਕਾਰ ਵੱਲੋਂ ਬਣਾਏ ਥਾਣਾ ਐਨਆਰਆਈ ਵਿੰਗ ਵਿਖੇ ਭੇਜ ਦਿੱਤੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜੀ ਗਈ ਹੈ। ਲੜਕੇ ਦੇ ਪਿਤਾ ਰਜਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਦੂਜੇ ਵਿਆਹ ਦੇ ਸਬੂਤ ਲੜਕੀ ਦੇ ਪਿਤਾ ਨੂੰ ਵੀ ਭੇਜ ਦਿੱਤੇ ਗਏ ਹਨ।
ਇਸ ਸਬੰਧੀ ਜਦੋਂ ਲੜਕੀ ਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਵੱਲੋਂ ਕੀਤੇ ਦੂਜੇ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂ ਉਨ੍ਹਾਂ ਨੂੰ ਦੂਜੇ ਵਿਆਹ ਦੀ ਵੀਡੀਓ ਤੇ ਫ਼ੋਟੋ ਸਬੰਧੀ ਸਬੂਤਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਸਾਫ਼ ਕਿਨਾਰਾ ਕਰ ਲਿਆ ਤੇ ਕਿਹਾ ਕਿ ਜੇਕਰ ਉਨ੍ਹਾਂ ਦੀ ਬੇਟੀ ਨੇ ਦੂਜਾ ਵਿਆਹ ਕੀਤਾ ਵੀ ਹੈ ਤਾਂ ਲੜਕੇ ਦੇ ਪਿਤਾ ਨੂੰ ਇਕ ਵਾਰ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ।

Comment here