ਖਬਰਾਂਚਲੰਤ ਮਾਮਲੇਦੁਨੀਆ

ਅਮਰੀਕਾ ਦੇ ਸਟੋਰਾਂ ’ਤੇ ‘ਬੇਬੀ ਫੀਡ’ ਦੀ ਕਮੀ ਕਾਰਨ ਮਾਂਵਾਂ ਪਰੇਸ਼ਾਨ

ਨਿਊਯਾਰਕ-ਅਮਰੀਕਾ ਵਿਚ 10 ਮਹੀਨੇ ਪਹਿਲਾਂ ਸਭ ਤੋਂ ਵੱਡੀ ਬੇਬੀ ਫੀਡ ਨਿਰਮਾਤਾ ਨੇ ਆਪਣੇ ਉਤਪਾਦ ਨੂੰ ਸਟੋਰਾਂ ਤੋਂ ਵਾਪਸ ਬੁਲਾ ਲਿਆ ਅਤੇ ਆਪਣੇ ਉਤਪਾਦ ’ਚ ਨੁਕਸ ਪਾਏ ਜਾਣ ਤੋਂ ਬਾਅਦ ਆਪਣੇ ਮਿਸ਼ੀਗਨ ਪਲਾਂਟ ’ਚ ਉਤਪਾਦਨ ਬੰਦ ਕਰ ਦਿੱਤਾ। ਹੁਣ ਇੱਥੇ ਬੇਬੀ ਫੀਡ ਦੀ ਭਾਰੀ ਕਮੀ ਹੋ ਗਈ ਹੈ। ਦੁਕਾਨਾਂ ’ਤੇ ਇਹ ਬੇਬੀ ਫੀਡ ਨਹੀਂ ਮਿਲ ਰਿਹਾ ਹੈ। ਛੋਟੇ ਬੱਚਿਆਂ ਦੀਆਂ ਮਾਵਾਂ ਬੇਬੀ ਫੀਡ ਦੀ ਭਾਲ ਲਈ ਇਧਰ-ਉਧਰ ਘੁੰਮ ਰਹੀਆਂ ਹਨ। ਜਿਨ੍ਹਾਂ ਸਟੋਰਾਂ ’ਤੇ ਇਹ ਬੇਬੀ ਫੀਡ ਮਿਲ ਵੀ ਰਿਹਾ ਹੈ, ਉਥੇ ਵੀ ਇਕ ਗਾਹਕ ਨੂੰ ਇਕ ਤੋਂ ਵੱਧ ਡੱਬੇ ਨਹੀਂ ਦਿੱਤੇ ਜਾ ਰਹੇ ਹਨ। ਬਾਈਡੇਨ ਸਰਕਾਰ ਇਸ ਨਵੀਂ ਸਮੱਸਿਆ ਦਾ ਹੱਲ ਲੱਭਣ ਲਈ ਸੰਘਰਸ਼ ਕਰ ਰਹੀ ਹੈ।
ਅਜਿਹਾ ਹੋਇਆ ਕਿ ਲਗਭਗ 10 ਮਹੀਨੇ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਬੇਬੀ ਫੀਡ ਨਿਰਮਾਤਾ ਨੇ ਆਪਣੇ ਉਤਪਾਦ ਨੂੰ ਦੇਸ਼ ਭਰ ਦੇ ਸਟੋਰਾਂ ਤੋਂ ਵਾਪਸ ਬੁਲਾ ਲਿਆ ਅਤੇ ਆਪਣੇ ਉਤਪਾਦ ’ਚ ਨੁਕਸ ਪਾਏ ਜਾਣ ਤੋਂ ਬਾਅਦ ਆਪਣੇ ਮਿਸ਼ੀਗਨ ਪਲਾਂਟ ’ਚ ਉਤਪਾਦਨ ਬੰਦ ਕਰ ਦਿੱਤਾ। ਫੈਕਟਰੀ ’ਚ ਬੇਬੀ ਫੀਡ ਦਾ ਉਤਪਾਦਨ ਬੰਦ ਹੋਣ ਤੋਂ ਬਾਅਦ ਬਾਜ਼ਾਰ ’ਚ ਭਾਰੀ ਘਾਟ ਆ ਗਈ ਅਤੇ ਘਰਾਂ ’ਚ ਮਾਵਾਂ ਆਪਣੇ ਛੋਟੇ ਬੱਚਿਆਂ ਨੂੰ ਕੁਝ ਹੋਰ ਖਿਲਾ ਕੇ ਉਨ੍ਹਾਂ ਦਾ ਪੇਟ ਨਹੀਂ ਭਰ ਪਾ ਰਹੀਆਂ ਹਨ। ਬੇਬੀ ਫੀਡ ਨਾ ਮਿਲਣ ਕਾਰਨ ਬੱਚੇ ਰੋ ਰਹੇ ਹਨ, ਜਿਸ ਕਾਰਨ ਮਾਵਾਂ ਹੋਰ ਚਿੰਤਤ ਹੋ ਗਈਆਂ ਹਨ।

Comment here