ਅਪਰਾਧਸਿਆਸਤਖਬਰਾਂ

ਅਫਰੀਕੀ ਦੀ ਕੁੱਟਮਾਰ ਦੀ ਵੀਡੀਓ ਦੇਖ ਬਹੁਤ ਗੁੱਸਾ ਆਇਆ : ਬਾਈਡੇਨ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਮੈਮਫਿਸ ਵਿੱਚ ਇੱਕ ਅਫਰੀਕੀ ਮੂਲ ਦੇ ਵਿਅਕਤੀ ਨੂੰ ਪੁਲਸ ਵੱਲੋਂ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਮਾਰ ਦਿੱਤੇ ਜਾਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਈ ਸ਼ਹਿਰਾਂ ਵਿੱਚ ਸ਼ੁਰੂ ਹੋਏ ਪ੍ਰਦਰਸ਼ਨਾਂ ਦੀ ਵੀਡੀਓ ਦੇਖ ਕੇ ਉਨ੍ਹਾਂ ਨੂੰ ਦੁੱਖ ਹੋਇਆ ਅਤੇ ਗੁੱਸਾ ਆਇਆ। ਇਸ ਮਹੀਨੇ ਦੇ ਸ਼ੁਰੂ ਵਿੱਚ ਵਾਪਰੀ ਇਸ ਘਟਨਾ ਦੀ ਵੀਡੀਓ ਟੈਨੇਸੀ ਕਾਉਂਟੀ ਦੀ ਮੈਮਫ਼ਿਸ ਪੁਲਸ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੀ ਸੀ। ਵੀਡੀਓ ‘ਚ ਪੁਲਸ ਮੁਲਾਜ਼ਮ ਟਾਇਰ ਨਿਕੋਲਸ ਨੂੰ ਮੁੱਕਿਆਂ, ਲੱਤਾਂ ਅਤੇ ਡੰਡਿਆਂ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਨਿਕੋਲਸ ਦੀ ਤਿੰਨ ਦਿਨ ਬਾਅਦ ਹਸਪਤਾਲ ਵਿੱਚ ਮੌਤ ਹੋ ਗਈ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ ਵਿੱਚ ਸਮਾਜਿਕ ਤਣਾਅ ਵਧ ਗਿਆ ਹੈ। ਮੈਮਫ਼ਿਸ ਸਮੇਤ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋਏ। ਨਿਊਯਾਰਕ ਸਿਟੀ ਵਿੱਚ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ। ਹਾਲਾਂਕਿ, ਪੁਲਸ ਨਾਲ ਮਾਮੂਲੀ ਝੜਪ ਤੋਂ ਬਾਅਦ ਤਿੰਨ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵ੍ਹਾਈਟ ਹਾਊਸ ਨੇ ਕਈ ਸ਼ਹਿਰਾਂ ਦੇ ਮੇਅਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਥਿਤੀ ਨੂੰ ਸ਼ਾਂਤ ਕਰਨ ਲਈ ਕਿਹਾ। ਇਨ੍ਹਾਂ ਵਿੱਚ ਅਟਲਾਂਟਾ ਦੇ ਮੇਅਰ ਆਫਤਾਬ ਪੁਰੇਵਾਲ ਅਤੇ ਕਲੀਵਲੈਂਡ ਦੇ ਮੇਅਰ ਜਸਟਿਨ ਮੌਰਿਸ ਬਿੱਬ ਸ਼ਾਮਲ ਹਨ। ਨਿਕੋਲਸ ਦੇ ਰਿਸ਼ਤੇਦਾਰਾਂ ਨੇ ਲੋਕਾਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਰੋਜ਼ਾਨਾ ਦੀ ਰਿਪੋਰਟ ਮੁਤਾਬਕ ਉਸ ਨੂੰ ਕਰੀਬ ਤਿੰਨ ਮਿੰਟ ਤੱਕ ਕੁੱਟਿਆ ਗਿਆ, ਜਿਸ ਦੌਰਾਨ ਉਸ ਨੇ ਵਾਪਸ ਪਲਟਵਾਰ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। 4 ਸਾਲ ਦੇ ਬੱਚੇ ਦੇ ਪਿਤਾ ਦੀ 3 ਦਿਨ ਬਾਅਦ ਹਸਪਤਾਲ ਵਿੱਚ ਮੌਤ ਹੋ ਗਈ। ਉਹ ‘FedEx’ ਯੂਨਿਟ ਵਿੱਚ ਕੰਮ ਕਰਦਾ ਸੀ।
ਉਸ ਦੀ ਮਾਂ ਰੋਵਨ ਵੇਲਜ਼ ਨੇ ਕਿਹਾ, “ਮੈਂ ਨਹੀਂ ਚਾਹੁੰਦੀ ਕਿ ਸਾਡਾ ਸ਼ਹਿਰ ਸੜੇ, ਸੜਕਾਂ ‘ਤੇ ਭੰਨਤੋੜ ਹੋਵੇ, …।” ਉਨ੍ਹਾਂ ਕਿਹਾ ਕਿ “ਜੇਕਰ ਤੁਸੀਂ ਲੋਕ ਇੱਥੇ ਮੇਰੇ ਲਈ ਅਤੇ ਟਾਇਰ ਲਈ ਆਏ ਹੋ ਤਾਂ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰੋਗੇ।” ਵੀਡੀਓ ‘ਤੇ ਰਾਸ਼ਟਰਪਤੀ ਬਾਈਡੇਨ ਨੇ ਕਿਹਾ, “ਬਹੁਤ ਸਾਰੇ ਲੋਕਾਂ ਦੀ ਤਰ੍ਹਾਂ, ਕੁੱਟਮਾਰ ਦੀ ਵੀਡੀਓ ਦੇਖ ਕੇ ਮੈਨੂੰ ਵੀ ਦੁੱਖ ਹੋਇਆ ਅਤੇ ਗੁੱਸਾ ਆਇਆ, ਜਿਸ ਵਿਚ ਟਾਇਰ ਨਿਕੋਲਸ ਦੀ ਮੌਤ ਹੋ ਗਈ। ਇਹ ਉਸ ਦਰਦ ਅਤੇ ਦੁੱਖ ਦੀ ਯਾਦ ਦਿਵਾਉਂਦਾ ਹੈ ਜਿਸ ਨਾਲ ਗੈਰ ਗੋਰੇ ਅਤੇ ਗੋਰੇ ਅਮਰੀਕੀਆਂ ਨੂੰ ਹਰ ਦਿਨ ਸਾਹਮਣਾ ਕਰਨਾ ਪੈਂਦਾ ਹੈ।”
ਦਿ ਨਿਊਯਾਰਕ ਟਾਈਮਜ਼ ਅਨੁਸਾਰ, ਵੀਡੀਓ 7 ਜਨਵਰੀ ਦੀ ਹੈ ਅਤੇ ਇਸ ਵਿੱਚ ਮੈਮਫ਼ਿਸ ਪੁਲਸ ਵੱਲੋਂ 29 ਸਾਲਾ ਨਿਕੋਲਸ ਨੂੰ ਕੁੱਟ ਰਹੀ ਹੈ ਅਤੇ ਉਹ ਛੱਡ ਦੇਣ ਦੀਆਂ ਮਿੰਨਤਾਂ ਕਰ ਰਿਹਾ ਹੈ। ਘਟਨਾ ਦੇ ਸਮੇਂ ਉਹ ਘਰ ਜਾ ਰਿਹਾ ਸੀ ਪਰ ਪੁਲਸ ਨੇ ਕਥਿਤ ਤੌਰ ‘ਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਨੂੰ ਲੈ ਕੇ ਉਸ ਨੂੰ ਫੜਿਆ ਸੀ। ਅਧਿਕਾਰੀਆਂ ਵੱਲੋਂ ਜਾਰੀ ਕੀਤੀਆਂ ਗਈਆਂ 4 ਵੀਡੀਓ ਫੁਟੇਜ ਵਿਚ ਮੈਮਫ਼ਿਸ ਦੇ 5 ਪੁਲਸ ਅਧਿਕਾਰੀ ਨਿਕੋਲਸ ਨੂੰ ਫੜਦੇ ਹੋਏ ਅਤੇ ਉਸ ਨੂੰ ਘਸੁੰਨ, ਜੁੱਤੀਆਂ ਅਤੇ ਡੰਡਿਆਂ ਨਾਲ ਮਾਰਦੇ ਹੋਏ ਨਜ਼ਰ ਆ ਰਹੇ ਹਨ।

Comment here