ਅਪਰਾਧਸਿਆਸਤਖਬਰਾਂਦੁਨੀਆ

ਅਫਗਾਨ ਦੇ ਮੰਦੇ ਹਾਲਾਤਾਂ ਲਈ ਪਸ਼ਤੂਨ ਨੇਤਾ ਅਚਕਜ਼ਈ ਨੇ ਪਾਕਿ ਵੱਲ ਕੀਤੀ ਉਂਗਲ

ਕਾਬੁਲ- ਅਫਗਾਨਿਸਤਾਨ ਵਿੱਚ ਤਾਲਿਬਾਨਾਂ ਦੀਆਂ ਹਿੰਸਕ ਕਾਰਵਾਈਆਂ ਲਈ ਪਾਕਿਸਤਾਨ ਨੂੰ ਵੀ ਜ਼ਿਮੇਵਾਰ ਕਿਹਾ ਜਾ ਰਿਹਾ ਹੈ। ਪਸ਼ਤੂਨ ਨੇਤਾ ਮਹਿਮੂਦ ਖ਼ਾਨ ਅਚਕਜ਼ਈ ਨੇ ਇਮਰਾਨ ਖ਼ਾਨ ਦੀ  ਸਰਕਾਰ ਨੂੰ ਅਫਗਾਨਿਸਤਾਨ ’ਚ ਯੁੱਧ ਲਈ ਸਮਰਥਨ ਦੀ ਨਿੰਦਿਆ ਕਰਦਿਆਂ ਕਿਹਾ ਕਿ ਇਸ ਦੇਸ਼ ’ਚ ਸ਼ਾਂਤੀ ਖੇਤਰੀ ਸਥਿਰਤਾ ਲਈ ਮਹੱਤਵਪੂਰਨ ਹੈ। ਦਿ ਅਫਗਾਨਿਸਤਾਨ ਟਾਈਮਜ਼ ਮੁਤਾਬਕ ਪਾਕਿਸਤਾਨ ਦੀ ਅਵਾਮੀ ਨੈਸ਼ਨਲ ਪਾਰਟੀ ਦੇ ਨੇਤਾ ਅਚਕਜ਼ਈ ਨੇ ਹਾਲ ਹੀ ’ਚ ਕਿਹਾ ਸੀ ਕਿ ਦੁਨੀਆ ਨੂੰ ਅਫਗਾਨਿਸਤਾਨ ਦੀ ਆਜ਼ਾਦੀ ਦਾ ਸਨਮਾਨ ਕਰਨਾ ਚਾਹੀਦਾ ਹੈ। ਮਹਿਮੂਦ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਕਾਰਵਾਈ ਨਾ ਕੀਤੀ ਤਾਂ ਅਫਗਾਨਿਸਤਾਨ ’ਚ ਯੁੱਧ ਜਲਦ ਹੀ ਇਸਲਾਮਾਬਾਦ ਪਹੁੰਚ ਜਾਵੇਗਾ। ਅਫਗਾਨ ਅਧਿਕਾਰੀਆਂ ਨੇ ਵੀ ਇਸਲਾਮਾਬਾਦ ’ਤੇ ਤਾਲਿਬਾਨ ਨੂੰ ਹਵਾਈ ਮਦਦ ਮੁਹੱਈਆ ਕਰਵਾਉਣ ਦਾ ਦੋਸ਼ ਲਗਾਇਆ ਹੈ। ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਫਗਾਨ ਫੌਜ ਮੁਖੀ ਸਪਿਨ ਬੋਲਡਕ ਸਰਹੱਦੀ ਖੇਤਰ ਨੂੰ ਮੁੜ ਤੋਂ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਜਵਾਬੀ ਕਾਰਵਾਈ ਕਰੇਗਾ। ਯੂ. ਐੱਨ. ਐਨਾਲਿਟੀਕਲ ਸਪੋਰਟ ਐਂਡ ਸੈਂਕਸ਼ਨਜ਼ ਮਾਨਿਟਰਿੰਗ ਟੀਮ ਦੀ 28ਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ  ਨੇ ਤਾਲਿਬਾਨ ਨਾਲ ਸਬੰਧ ਬਣਾਅ ਰੱਖੇ ਹਨ ਕਿਉਂਕਿ ਉਸ ਦੇ ਲਗਭਗ 6000 ਅੱਤਵਾਦੀ ਸਰਹੱਦ ਦੇ ਅਫਗਾਨ ਹਿੱਸੇ ’ਚ ਹਨ।

Comment here