ਸਿਆਸਤਖਬਰਾਂਦੁਨੀਆ

ਅਫਗਾਨਿਸਤਾਨ ’ਚ ਤਾਲਿਬਾਨ ਮਨੁੱਖੀ ਅਧਿਕਾਰਾਂ ’ਤੇ ਜ਼ੋਰ ਦੇਵੇ—ਰੂਸ

ਮਾਸਕੋ-ਲੰਘੇ ਦਿਨੀਂ ਅਫਗਾਨਿਸਤਾਨ ਦੇ ਮੁੱਦੇ ’ਤੇ ਰੂਸ ਨੇ ਵਾਰਤਾ ਦੀ ਮੇਜ਼ਬਾਨੀ ਕੀਤੀ ਜਿਸ ਵਿਚ ਤਾਲਿਬਾਨ ਅਤੇ ਗੁਆਂਢੀ ਦੇਸ਼ਾਂ ਵਿਚ ਸੀਨੀਅਰ ਪ੍ਰਤੀਨਿਧੀ ਸ਼ਾਮਲ ਹੋਏ। ਵਾਰਤਾ ਦੀ ਸ਼ੁਰੂਆਤ ਕਰਦੇ ਹੋਏ ਰੂਸ ਨੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸਥਾਈ ਸ਼ਾਂਤੀ ਲਈ ਅਜਿਹੀ ਸਮਾਵੇਸ਼ੀ ਸਰਕਾਰ ਦੇ ਗਠਨ ਦੀ ਲੋੜ ਹੈ ਜਿਸ ਵਿਚ ਦੇਸ਼ ਦੇ ਸਾਰੇ ਜਾਤੀ ਸਮੂਹਾਂ ਅਤੇ ਸਿਆਸੀ ਪਾਰਟੀਆਂ ਦੇ ਹਿੱਤ ਦੀ ਝਲਕ ਦਿਖੇ।
ਲਾਵਰੋਵ ਨੇ ਸੰਮੇਲਨ ਵਿਚ ਆਪਣੇ ਉਦਘਾਟ ਭਾਸ਼ਣ ਵਿਚ ਅਫਗਾਨਿਸਤਾਨ ਵਿਚ ਸਥਿਤੀ ਨੂੰ ਸਥਿਰ ਬਣਾਉਣ ਅਤੇ ਸਰਕਾਰੀ ਸੰਸਥਾਵਾਂ ਦਾ ਸੰਚਾਲਨ ਯਕੀਨੀ ਕਰਨ ਲਈ ਕੋਸ਼ਿਸ਼ਾਂ ਲਈ ਤਾਲਿਬਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੇ ਸਨਮਾਨ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ। ਲਾਵਰੋਵ ਨੇ ਕਿਹਾ ਕਿ ਰੂਸ ਜਲਦੀ ਹੀ ਅਫਗਾਨਿਸਤਾਨ ਲਈ ਮਨੁੱਖੀ ਮਦਦ ਦੀ ਖੇਪ ਭੇਜੇਗਾ। ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਉਹ ਅਫਗਾਨਿਸਤਾਨ ਵਿਚ ਮਨੁੱੱਖੀ ਸੰਕਟ ਪੈਦਾ ਹੋਣ ਤੋਂ ਰੋਕਣ ਲਈ ਤੁਰੰਤ ਆਪਣੇ ਸੋਮੇ ਲਗਾਏ। ਵਾਰਤਾ ਵਿਚ ਸ਼ਾਮਲ ਹੋਏ ਤਾਲਿਬਾਨ ਦੇ ਅੰਤਰਿਮ ਸਰਕਾਰ ਤੇ ਉਪ ਪ੍ਰਧਾਨ ਮੰਤਰੀ ਅਬਦੁੱਲ ਸਲਾਮ ਹਨਾਫੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ਸਥਿਰਤਾ ਲਈ ਮੀਟਿੰਗ ਬਹੁਤ ਮਹੱਤਵਪੂਰਨ ਹੈ। ‘ਮਾਸਕੋ ਫਾਰਮੇਟ’ ਦੀ ਬੈਠਕ ਵਿਚ ਤਾਲਿਬਾਨ ਅਤੇ ਅਫਗਾਨਿਸਤਾਨ ਦੇ ਹੋਰ ਗੁਟਾਂ ਦੇ ਪ੍ਰਤੀਨਿਧੀਆਂ ਨਾਲ ਹੀ ਚੀਨ, ਭਾਰਤ, ਪਾਕਿਸਤਾਨ, ਈਰਾਨ ਅਤੇ ਸੋਵੀਅਤ ਸੰਘ ਰਾਸ਼ਟਰਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ। ਬੈਠਕ ਵਿਚ ਅਮਰੀਕਾ ਸ਼ਾਮਲ ਨਹੀਂ ਹੋਇਆ।

Comment here