ਅਪਰਾਧਸਿਆਸਤਖਬਰਾਂਦੁਨੀਆ

ਅਟਾਰੀ ਸਰਹੱਦ ਤੋਂ ਮਿਲੀ ਹੈਰੋਇਨ, ਪਾਕਿ ਡਰੋਨ ਵੀ ਸੁੱਟਿਆ

ਅਟਾਰੀ – ਭਾਰਤ ਪਾਕਿਸਤਾਨ ਸਰਹੱਦ ਤੇ ਸੁਰੱਖਿਆ ਬਲਾਂ ਦੀ ਚੌਕਸੀ ਦੇ ਚਲਦਿਆਂ ਆਏ ਦਿਨ ਗੈਰਕਨੂੰਨੀ ਸਮਗਰੀ ਬਰਾਮਦ ਹੋ ਰਹੀ ਹੈ। ਹੁਣ ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਸੈਕਟਰ ‘ਚ ਦਾਉਕੇ ਅਤੇ ਭਰੋਵਾਲ ਚੌਕੀ ਵਿਚਕਾਰ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੇ ਗਏ ਡਰੋਨ ਨੂੰ ਸੁੱਟ ਲਿਆ, ਜਾਂਚ ਦੌਰਾਨ ਉਸ ਵਿੱਚ ਇੱਕ ਬੋਰੀ ਲਟਕਦੀ ਮਿਲੀ, ਜਿਸ ਵਿੱਚ 9 ਪੈਕੇਟ ਹੈਰੋਇਨ ਬਰਾਮਦ ਹੋਈ। ਇਹ ਡਰੋਨ ਚਾਈਨਾ ਮੇਡ ਕਵਾਡਕਾਪਟਰ DJI Matrice-300 ਹੈ। ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਡਰੋਨ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਇਸ ਵਿਚ ਕੈਮਰਾ ਤਾਂ ਨਹੀਂ ਲਗਾਇਆ ਗਿਆ ਸੀ। ਪੈਕਟਾਂ ‘ਚ 10.67 ਕਿਲੋ ਹੈਰੋਇਨ ਬਰਾਮਦ ਹੋਈ ਹੈ। ਹੈਰੋਇਨ ਪੀਲੇ ਰੰਗ ਦੇ ਪੈਕਟਾਂ ਉੱਤੇ ਟੇਪਾਂ ਨਾਲ ਚੜ੍ਹਾ ਕੇ ਰੱਖੀ ਹੋਈ ਸੀ। ਹਾਲਾਂਕਿ ਬੀਐਸਐਫ ਵੱਲੋਂ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਾਲ ਅਪ੍ਰੈਲ ਤੇ ਮਈ ਮਹੀਨੇ ਬੀਐਸਐਫ ਪੰਜਾਬ ਫਰੰਟੀਅਰ ਨੇ ਸੂਬੇ ਦੇ ਵੱਖ-ਵੱਖ ਸਰਹੱਦੀ ਇਲਾਕਿਆਂ ‘ਚੋਂ ਨਸ਼ਿਆਂ ਦੀ 12ਵੀਂ ਖੇਪ ਬਰਾਮਦ ਕੀਤੀ ਹੈ।

Comment here