ਬੈਂਕਾਕ-ਚਸ਼ਮਦੀਦਾਂ ਦੀ ਜਾਣਕਾਰੀ ਅਨੁਸਾਰ ਮਿਆਂਮਾਰ ਦੀ ਫ਼ੌਜ ‘ਤੇ ਇਕ ਪਿੰਡ ‘ਚ ਇਕ ਸਕੂਲ ਅਧਿਆਪਕ ਦਾ ਸਿਰ ਕਲਮ ਕਰਨ ਅਤੇ ਉਸ ਨੂੰ ਦਰਵਾਜ਼ੇ ‘ਤੇ ਲਟਕਾਉਣ ਦਾ ਦੋਸ਼ ਹੈ। ਗਵਾਹਾਂ ਅਨੁਸਾਰ, 46 ਸਾਲਾ ਅਧਿਆਪਕ ਸਾਉ ਤੁਨ ਮੋਏ ਦਾ ਸਿਰ ਕਲਮ ਕੀਤੀ ਗਈ ਲਾਸ਼ ਸਕੂਲ ਦੇ ਦਰਵਾਜ਼ੇ ਸਾਹਮਣੇ ਜ਼ਮੀਨ ‘ਤੇ ਪਈ ਸੀ ਜਦੋਂ ਕਿ ਸਿਰ ਦਰਵਾਜ਼ੇ ਨਾਲ ਲਟਕਿਆ ਹੋਇਆ ਸੀ। ਸਕੂਲ ਪਿਛਲੇ ਸਾਲ ਤੋਂ ਬੰਦ ਹੈ ਅਤੇ ਇਸ ‘ਚ ਅੱਗਜ਼ਨੀ ਦੇ ਨਿਸ਼ਾਨ ਵੀ ਪਾਏ ਗਏ ਹਨ।
ਇੱਕ ਪਿੰਡ ਵਾਸੀ ਨੇ ‘ਦਿ ਐਸੋਸੀਏਟਿਡ ਪ੍ਰੈਸ’ ਨੂੰ ਫ਼ੋਨ ‘ਤੇ ਦੱਸਿਆ ਕਿ ਉਹ ਸਾਉ ਤੁਨ ਮੋਏ ਸਮੇਤ ਦੋ ਦਰਜਨ ਪਿੰਡਾਂ ‘ਚ ਸ਼ਾਮਲ ਸਨ, ਜੋ ਐਤਵਾਰ ਸਵੇਰੇ 9:30 ਵਜੇ ਮੂੰਗਫਲੀ ਦੇ ਖ਼ੇਤ ‘ਚ ਇੱਕ ਝੌਂਪੜੀ ਦੇ ਪਿੱਛੇ ਲੁਕੇ ਹੋਏ ਸਨ, ਉਦੋਂ ਹੀ ਹਥਿਆਰਬੰਦ ਵਿਅਕਤੀਆਂ ਨਾਲ 80 ਤੋਂ ਵੱਧ ਸੈਨਿਕਾਂ ਦਾ ਸਮੂਹ ਉੱਥੇ ਪਹੁੰਚਿਆ ਅਤੇ ਹਵਾ ‘ਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਫ਼ੌਜ ਆਮ ਨਾਗਰਿਕਾਂ ਨੂੰ ਹਥਿਆਰ ਮੁਹੱਈਆ ਕਰਾ ਕੇ ਉਸ ਤੋਂ ਆਪਣੇ ਲਈ ਕੰਮ ਕਰਾਉਂਦੀ ਹੈ। ਆਮ ਨਾਗਰਿਕ ਛਾਪੇਮਾਰੀ ਦੌਰਾਨ ਗਾਇਡ ਦੇ ਤੌਰ ‘ਤੇ ਕੰਮ ਕਰਦੇ ਹਨ।
ਔਰਤ ਨੇ ਦੱਸਿਆ ਕਿ ਸਿਪਾਹੀਆਂ ਨੇ ਉਸ ਨੂੰ ਫੜ ਲਿਆ। ਉਨ੍ਹਾਂ ਦੇ ਫ਼ੋਨ ਅਤੇ ਹੋਰ ਸਮਾਨ ਜ਼ਬਤ ਕਰ ਲਿਆ ਗਿਆ ਅਤੇ ਇੱਕ ਅਧਿਕਾਰੀ ਦੇ ਹੁਕਮ ‘ਤੇ ਤਿੰਨਾਂ ਨੂੰ ਗਰੁੱਪ ਤੋਂ ਵੱਖ ਕਰ ਦਿੱਤਾ ਗਿਆ ਅਤੇ ਸਿਰਫ਼ ਸੌ ਤੁਨ ਮੋਏ ਨੂੰ ਆਪਣੇ ਨਾਲ ਲੈ ਗਏ। ਕਰੀਬ ਇਕ ਕਿਲੋਮੀਟਰ ਦੂਰ ਤੌਂਗ ਮਿਇੰਟ ਪਿੰਡ ਲਿਜਾ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ।
ਤੌਂਗ ਮਿਇੰਟ ਪਿੰਡ ਦੇ ਇੱਕ ਨਿਵਾਸੀ ਨੇ ਦੱਸਿਆ ਕਿ ਉਸ ਨੇ ਸੋਮਵਾਰ ਸਵੇਰੇ ਕਰੀਬ 11 ਵਜੇ ਸੈਨਿਕਾਂ ਦੇ ਜਾਣ ਤੋਂ ਬਾਅਦ ਸੌ ਤੁਨ ਦੀ ਲਾਸ਼ ਦੇਖੀ। ਪਿੰਡ ਵਾਲੇ ਨੇ ਕਿਹਾ, ‘ਪਹਿਲਾਂ ਮੈਂ ਆਪਣੇ ਦੋਸਤਾਂ ਨੂੰ ਬੁਲਾਇਆ, ਫਿਰ ਮੈਂ ਲਾਸ਼ ਨੂੰ ਨੇੜਿਓਂ ਦੇਖਿਆ। ਮੈਨੂੰ ਤੁਰੰਤ ਪਤਾ ਲੱਗ ਗਿਆ ਸੀ ਕਿ ਇਹ ਅਧਿਆਪਕ ਮੋਏ ਸੀ। ਉਹ ਪਿਛਲੇ ਕੁਝ ਮਹੀਨਿਆਂ ਤੋਂ ਸਕੂਲ ਅਧਿਆਪਕ ਵਜੋਂ ਸਾਡੇ ਪਿੰਡ ਆਉਂਦਾ ਸੀ, ਇਸ ਲਈ ਮੈਂ ਉਸ ਦਾ ਚਿਹਰਾ ਪਛਾਣ ਲਿਆ।
Comment here