ਇਸਲਾਮਾਬਾਦ-ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ’ਚ 4 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਪਾਕਿਸਤਾਨੀ ਸੁਰੱਖਿਆ ਫੋਰਸ ਦਾ ਦਾਅਵਾ ਹੈ ਕਿ ਇਹ ਚਾਰੇ ਲੋਕ ਅੱਤਵਾਦੀ ਸਨ। ਸਥਾਨਕ ਖ਼ਬਰਾਂ ’ਚ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਫੋਰਸਾਂ ਨੂੰ ਸਪਿਮਵਾਮ ਇਲਾਕੇ ’ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਫ਼ੀਆ ਮੁਹਿੰਮ ਚਲਾਈ ਅਤੇ 4 ਲੋਕਾਂ ਨੂੰ ਮਾਰ ਦਿੱਤਾ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਹ ਚਾਰੇ ਅੱਤਵਾਦੀ ਸੁਰੱਖਿਆ ਫੋਰਸਾਂ ’ਤੇ ਹਮਲਾ ਕਰਨ ’ਚ ਵੀ ਸ਼ਾਮਲ ਸਨ।
ਇੰਨਾ ਹੀ ਨਹੀਂ, ਖ਼ੁਫ਼ੀਆ ਮੁਹਿੰਮ ਦੌਰਾਨ ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ ’ਚੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਖ਼ਬਰ ਮੁਤਾਬਕ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੇ ਅਧਿਕਾਰੀ ਨੇ ਕਿਹਾ ਹੈ ਕਿ ਮਾਰੇ ਗਏ ਅੱਤਵਾਦੀ ਸੁਰੱਖਿਆ ਫੋਰਸਾਂ ’ਤੇ ਹਮਲਾ ਕਰਨ ’ਚ ਸ਼ਾਮਲ ਸਨ।
Comment here