ਅਪਰਾਧਖਬਰਾਂਦੁਨੀਆ

ਫ਼ੌਜ ਦੀ ਜਾਣਕਾਰੀ ਭੇਜਦਾ ਪਾਕਿ ਆਈ. ਐਸ. ਆਈ ਏਜੰਟ ਕਾਬੂ

ਜੈਪੁਰ-ਹੁਣੇ ਜਿਹੇ ਪਾਕਿਸਤਾਨ ਆਈ.ਐੱਸ.ਆਈ. ਦੇ ਇਕ ਏਜੰਟ ਨਵਾਬ ਖਾਨ ਵਾਸੀ ਧਨੇਸਰ ਖਾਨ ਨੂੰ ਸੁਰੱਖਿਆ ਏਜੰਸੀਆਂ ਨੇ ਜੈਸਲਮੇਰ ਤੋਂ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਉਸ ਦੀ ਜੈਸਲਮੇਰ ਦੇ ਇਕ ਇਲਾਕੇ ਵਿਚ ਹੀ ਫ਼ੌਜ ਦੀ ਸਭ ਤੋਂ ਵੱਡੀ ਫੀਲਡ ਫਾਇਰਿੰਗ ਰੇਂਜ ਵੀ ਹੈ। ਫ਼ੌਜ ਦੀ ਮੂਵਮੈਂਟ ਦੀ ਜਾਣਕਾਰੀ ਉਹ ਪਾਕਿਸਤਾਨ ਸਥਿਤ ਆਈ.ਐੱਸ.ਆਈ. ਦੇ ਆਕਾਵਾਂ ਨੂੰ ਭੇਜਦਾ ਸੀ। ਇਸ ਦੌਰਾਨ ਉਹ ਭਾਰਤੀ ਸੁਰੱਖਿਆ ਏਜੰਸੀਆਂ ਦੀ ਰਾਡਾਰ ’ਤੇ ਆ ਗਿਆ। ਏਜੰਸੀਆਂ ਵਲੋਂ ਪਿਛਲੇ ਇਕ ਸਾਲ ਤੋਂ ਉਸ ’ਤੇ ਨਜ਼ਰ ਰੱਖੀ ਜਾ ਰਹੀ ਸੀ। ਨਵਾਬ ਦੀ ਰਿਸ਼ਤੇਦਾਰੀ ਪਾਕਿਸਤਾਨ ਦੇ ਰਹੀਮਯਾਰ ਖਾਨ ਇਲਾਕੇ ਦਾ ਆਸਪਾਸ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਉਹ ਖ਼ੁਦ ਕਈ ਵਾਰ ਪਾਕਿਸਤਾਨ ਦੀ ਯਾਤਰਾ ਕਰ ਚੁੱਕਿਆ ਹੈ। ਫ਼ੌਜ ਦੀ ਮੂਵਮੈਂਟ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਭੇਜੇ ਜਾਣ ਦੀ ਗੱਲ ਸਾਹਮਣੇ ਆਈ ਹੈ।

Comment here