ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਜ਼ੇਲੈਂਸਕੀ ਕਾਰ ਹਾਦਸੇ ‘ਚ ਜ਼ਖਮੀ, ਜਾਂਚ ਜਾਰੀ

ਕੀਵ-ਯੂਕਰੇਨ ਦੇ ਰਾਸ਼ਟਰਪਤੀ ਦੇ ਬੁਲਾਰੇ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਜ਼ੇਲੈਂਸਕੀ ਦੀ ਕਾਰ ਦੀ ਟੱਕਰ ਹੋ ਗਈ ਹੈ। ਰਾਸ਼ਟਰਪਤੀ ਦੇ ਬੁਲਾਰੇ ਨੇ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾਵੇਗੀ।
ਜ਼ੇਲੈਂਸਕੀ ਦੇ ਬੁਲਾਰੇ ਸੇਰਹੀ ਨੈਕੀਫੋਰੋਵ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਰਾਸ਼ਟਰਪਤੀ ਦੀ ਕਾਰ ਇੱਕ ਬਾਈਕ ਨਾਲ ਟਕਰਾ ਗਈ ਸੀ। ਮੀਡੀਆ ਪੋਰਟਲ ਮੁਤਾਬਕ ਹਾਦਸੇ ਤੋਂ ਬਾਅਦ ਡਾਕਟਰ ਨੇ ਜਾਂਚ ਕੀਤੀ ਅਤੇ ਦੱਸਿਆ ਕਿ ਰਾਸ਼ਟਰਪਤੀ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਜ਼ੇਲੇਂਸਕੀ ਦੇ ਨਾਲ ਮੌਜੂਦ ਡਾਕਟਰਾਂ ਨੇ ਵੀ ਕਾਰ ਦੇ ਡਰਾਈਵਰ ਨੂੰ ਡਾਕਟਰੀ ਸਹਾਇਤਾ ਦਿੱਤੀ ਅਤੇ ਉਸਨੂੰ ਐਂਬੂਲੈਂਸ ਵਿੱਚ ਭੇਜਿਆ।

Comment here