ਸਿਹਤ-ਖਬਰਾਂਖਬਰਾਂ

ਜ਼ਮੀਨ ’ਤੇ ਬਹਿ ਕੇ ਖਾਣਾ ਖਾਣ ਨਾਲ ਕਈ ਰੋਗਾਂ ਤੋਂ ਮਿਲਦੀ ਹੈ ਮੁਕਤੀ

ਅੱਜ ਭੋਜਨ ਟੇਬਲ ਕੁਰਸੀ, ਬੈੱਡ, ਸੌਫੇ ਆਦਿ ’ਤੇ ਬੈਠ ਕੇ ਕਰਨ ਦਾ ਰਿਵਾਜ਼ ਹੋ ਗਿਆ ਹੈ, ਕਈ ਲੋਕ ਅਜਿਹੇ ਵੀ ਹਨ, ਜੋ ਟੀ.ਵੀ ਜਾਂ ਮੋਬਾਇਲ ਵੇਖਦੇ ਹੋਏ ਵੀ ਭੋਜਨ ਕਰਦੇ ਹਨ, ਜੋ ਸਿਹਤ ਲਈ ਠੀਕ ਨਹੀਂ ਹੈ। ਸਾਡੇ ਦੇਸ਼ ‘ਚ ਜ਼ਮੀਨ ‘ਤੇ ਬੈਠ ਕੇ ਭੋਜਨ ਖਾਣਾ ਪੁਰਾਣੀ ਪੰਰਪਰਾ ਰਹੀ ਹੈ। ਹੁਣ ਤਾਂ ਸਮਾਂ ਇੰਨਾ ਬਦਲ ਗਿਆ ਹੈ ਕਿ ਪਰਿਵਾਰਕ ਮੈਂਬਰਾਂ ਕੋਲ ਦਿਨ ‘ਚ ਇਕ ਵਾਰ ਵੀ ਇਕੱਠੇ ਭੋਜਨ ਖਾਣ ਦਾ ਸਮਾਂ ਨਹੀਂ ਹੁੰਦਾ। ਨਾਲ ਹੀ ਅੱਜ ਕੱਲ ਉਹ ਸਮਾਂ ਕਿੱਥੇ ਹੈ ਕਿ ਕੋਈ ਜ਼ਮੀਨ ‘ਤੇ ਬੈਠ ਕੇ ਖਾਣਾ ਖਾਵੇ। ਅੱਜ ਦੇ ਬੱਚਿਆਂ ਨੂੰ ਬੈੱਡ ਜਾਂ ਫਿਰ ਡਾਈਨਿੰਗ ਟੇਬਲ ‘ਤੇ ਭੋਜਨ ਦਿਓ। ਜੇ ਉਨ੍ਹਾਂ ਨੂੰ ਨੀਚੇ ਬੈਠਣ ਲਈ ਕਿਹਾ ਜਾਵੇ ਤਾਂ ਬੱਚੇ 100 ਕਾਰਨ ਗਿਣਾ ਦਿੰਦੇ ਹਨ। ਜ਼ਮੀਨ ‘ਤੇ ਬੈਠ ਕੇ ਖਾਣਾ ਖਾਣ ਨਾਲ ਸਾਡੇ ਸਰੀਰ ਦਾ ਪੋਸਚਰ ਸਹੀ ਹੁੰਦਾ ਹੈ। ਭਾਵੇ ਅੱਜ-ਕੱਲ੍ਹ ਲੋਕ ਡਾਈਨਿੰਗ ਟੇਬਲ ‘ਤੇ ਬੈਠ ਕੇ ਭੋਜਨ ਕਰਦੇ ਹਨ ਪਰ ਕਈ ਘਰਾਂ ‘ਚ ਅੱਜ ਵੀ ਲੋਕ ਜ਼ਮੀਨ ‘ਤੇ ਬੈਠ ਕੇ ਹੀ ਭੋਜਨ ਕਰਦੇ ਹਨ। ਜ਼ਮੀਨ ’ਤੇ ਬੈਠ ਕੇ ਖਾਣਾ ਖਾਣ ਨਾਲ ਪਾਚਨ ਕਿਰਿਆ ਸਹੀ ਤਰੀਕੇ ਨਾਲ ਕੰਮ ਕਰਦੀ ਹੈ। ਪਾਚਣ ਕਿਰਿਆ ਨੂੰ ਸਹੀ ਰੂਪ ਤੋਂ ਚਲਾਉਣ ‘ਚ ਦਿਲ ਦੀ ਭੂਮਿਕਾ ਅਹਿਮ ਹੁੰਦੀ ਹੈ। ਜਦੋਂ ਭੋਜਨ ਜਲਦੀ ਹਜ਼ਮ ਹੋਣ ਲੱਗਦਾ ਹੈ ਤਾਂ ਦਿਲ ਨੂੰ ਘੱਟ ਮਿਹਨਤ ਕਰਣੀ ਪਵੇਗੀ। ਜ਼ਮੀਨ ‘ਤੇ ਬੈਠ ਕੇ ਭੋਜਨ ਕਰਨ ਨਾਲ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ, ਪਾਚਣ ਕਿਰਿਆ ਦੁਰੁਸਤ ਰਹਿੰਦੀ ਹੈ।  ਜ਼ਮੀਨ ‘ਤੇ ਬੈਠ ਕੇ ਭੋਜਨ ਖਾਣ ਨਾਲ ਹੋਰ ਵੀ ਫ਼ਾਇਦੇ ਹੁੰਦੇ ਹਨ।

ਬਲੱਡ ਪ੍ਰੈਸ਼ਰ ਅਤੇ ਮਾਸਪੇਸ਼ੀਆਂ ਦਾ ਖਿਚਾਅ- ਜ਼ਮੀਨ ਤੇ ਚੌਕੜੀ ਮਾਰ ਕੇ ਬੈਠਣ ਨਾਲ ਤੁਹਾਡੀ ਰੀੜ੍ਹ ਦੀ ਹੱਡੀ ਦੇ ਹੇਠਲੇ ਭਾਗ ‘ਤੇ ਜ਼ੋਰ ਪੈਂਦਾ ਹੈ, ਜਿਸ ਨਾਲ ਤੁਹਾਡਾ ਸਰੀਰ ਅਰਾਮ ਮਹਿਸੂਸ ਕਰਦਾ ਹੈ। ਇਸ ਨਾਲ ਤੁਹਾਡੇ ਸਾਹ ਥੋੜ੍ਹੀ ਹੌਲੀ ਚਲਦੇ ਹਨ, ਮਾਸਪੇਸ਼ੀਆਂ ਦਾ ਖਿਚਾਅ ਘੱਟ ਹੁੰਦਾ ਹੈ ਅਤੇ ਬਲੱਡ ਪ੍ਰੈਸ਼ਰ ‘ਚ ਵੀ ਕਮੀ ਆਉਂਦੀ ਹੈ।

ਪਾਚਣ ਕਿਰਿਆ ‘ਚ ਸੁਧਾਰ-ਜ਼ਮੀਨ ‘ਤੇ ਬੈਠ ਕੇ ਖਾਣ ਨਾਲ ਤੁਹਾਨੂੰ ਭੋਜਨ ਕਰਨ ਲਈ ਪਲੇਟ ਵੱਲ ਝੁਕਨਾ ਹੁੰਦਾ ਹੈ, ਇਹ ਇਕ ਕੁਦਰਤੀ ਪੋਜ਼ ਹੈ। ਲਗਾਤਾਰ ਅੱਗੇ ਹੋ ਕੇ ਝੁਕਣ ਅਤੇ ਫਿਰ ਪਿੱਛੇ ਹੋਣ ਦੀ ਪ੍ਰਕਿਰਿਆ ਨਾਲ ਤੁਹਾਡੇ ਢਿੱਡ ਦੀਆਂ ਮਾਸਪੇਸ਼ੀਆਂ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਤੁਹਾਡੀ ਪਾਚਣ ਕਿਰਿਆ ‘ਚ ਸੁਧਾਰ ਹੁੰਦਾ ਹੈ।

ਸਰੀਰ ’ਚ ਹੋਣ ਵਾਲੇ ਦਰਦ ਤੋਂ ਛੁਟਕਾਰਾ-ਭੋਜਨ ਕਰਨ ਲਈ ਜ਼ਮੀਨ ’ਤੇ ਤੁਸੀਂ ਜਦੋਂ ਪਦਮ ਆਸਨ ‘ਚ ਬੈਠਦੇ ਹੋ ਤਾਂ ਤੁਹਾਡੇ ਢਿੱਡ, ਪਿੱਠ ਦੇ ਹੇਠਲੇ ਹਿੱਸੇ ਅਤੇ ਕੂਲਹੇ ਦੀਆਂ ਮਾਸਪੇਸ਼ੀਆਂ ‘ਚ ਲਗਾਤਾਰ ਖਿਚਾਅ ਰਹਿੰਦਾ ਹੈ। ਇਸ ਕਾਰਨ ਸਰੀਰ ’ਚ ਹੋਣ ਵਾਲੇ ਦਰਦ ਅਤੇ ਅਸਹਿਜਤਾ ਤੋਂ ਛੁਟਕਾਰਾ ਮਿਲਦਾ ਹੈ।

ਖ਼ੂਨ ਦਾ ਵਹਾਅ- ਜ਼ਮੀਨ ’ਤੇ ਬੈਠ ਕੇ ਖਾਣਾ ਖਾਣ ਨਾਲ ਮਾਸਪੇਸ਼ੀਆਂ ‘ਚ ਜੇਕਰ ਖਿੱਚ ਲਗਾਤਾਰ ਹੁੰਦੀ ਹੈ ਤਾਂ ਇਸ ਨਾਲ ਸਿਹਤ ‘ਚ ਸੁਧਾਰ ਦੇਖਿਆ ਜਾ ਸਕਦਾ ਹੈ। ਜ਼ਮੀਨ ’ਤੇ ਸਹੀ ਤਰੀਕੇ ਨਾਲ ਬੈਠਣ ’ਤੇ ਤੁਹਾਡੇ ਸਰੀਰ ‘ਚ ਖ਼ੂਨ ਦਾ ਵਹਾਅ ਬਿਹਤਰ ਹੁੰਦਾ ਹੈ। ਨਾਲ ਹੀ ਤੁਹਾਨੂੰ ਨਸਾਂ ‘ਚ ਦਬਾਅ ਵੀ ਘੱਟ ਮਹਿਸੂਸ ਹੁੰਦਾ ਹੈ।

ਜੋੜਾਂ ਦੀ ਸਮੱਸਿਆ ਤੋਂ ਮਿਲੇਗੀ ਰਾਹਤ-ਜ਼ਮੀਨ ‘ਤੇ ਬੈਠ ਕੇ ਭੋਜਨ ਕਰਨ ਸਮੇਂ ਤੁਹਾਨੂੰ ਆਪਣੇ ਘੁਟਣੇ ਮੋੜਨੇ ਪੈਂਦੇ ਹਨ। ਅਜਿਹਾ ਕਰਨ ਨਾਲ ਤੁਹਾਡੇ ਗੋਡਿਆਂ ਦੀ ਬਿਹਤਰ ਕਸਰਤ ਹੋ ਜਾਂਦੀ ਹੈ, ਉਨ੍ਹਾਂ ਦੀ ਲਚਕ ਬਰਕਰਾਰ ਰਹਿੰਦੀ ਹੈ, ਜਿਸ ਕਾਰਨ ਤੁਸੀਂ ਜੋੜਾਂ ਦੀ ਸਮੱਸਿਆ ਤੋਂ ਬਚ ਜਾਂਦੇ ਹੋ।

ਠੀਕ ਰਹਿੰਦਾ ਹੈ ਖੂਨ ਦਾ ਦੌਰ – ਜ਼ਮੀਨ ‘ਤੇ ਬੈਠ ਕੇ ਭੋਜਨ ਕਰਨ ਨਾਲ ਖੂਨ ਦਾ ਦੌਰ ਠੀਕ ਰਹਿੰਦਾ ਹੈ। ਇਸ ਤਰ੍ਹਾਂ ਦਿਲ ਸੌਖੇ ਤਰੀਕੇ ਨਾਲ ਭੋਜਨ ਨੂੰ ਹਜ਼ਮ ਕਰਨ ‘ਚ ਮਦਦ ਵਾਲੇ ਸਾਰੇ ਅੰਗਾਂ ਤੱਕ ਖੂਨ ਪਹੁੰਚਾਉਂਦਾ ਹੈ।

Comment here