ਮਾਨਸਾ-ਲੰਘੇ ਦਿਨੀਂ ਜਾਇਦਾਦ ਵਿੱਚੋਂ ਵੱਧ ਹਿੱਸਾ ਮੰਗ ਰਹੇ ਪੁੱਤ ਅਮਰਜੀਤ ਸਿੰਘ ਨੇ ਕਿਰਪਾਨ ਨਾਲ ਸੁੱਤੇ ਪਏ ਪਿਉ ਹਰਨੇਕ ਸਿੰਘ (58) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸ਼ਹਿਰੀ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮ੍ਰਿਤਕ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਭੇਜੀ ਗਈ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਲਿੰਕ ਰੋਡ ਸਥਿਤ ਇੱਕ ਦੁਕਾਨਦਾਰ ਅਮਰਜੀਤ ਸਿੰਘ ਵੱਲੋਂ ਜਾਇਦਾਦ ਵਿੱਚ ਹੋਰ ਹਿੱਸਾ ਮੰਗਣ ਨੂੰ ਲੈ ਕੇ ਘਰ ਕਲੇਸ਼ ਕੀਤਾ ਗਿਆ। ਉਸ ਨੇ ਤਲਵਾਰ ਲੈ ਕੇ ਆਪਣੇ ਪਿਓ ’ਤੇ ਵਾਰ ਕਰ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਪੋਤੇ ਹਰਦੀਪ ਸਿੰਘ ਦੇ ਬਿਆਨ ’ਤੇ ਅਮਰਜੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜ਼ਮੀਨੀ ਝਗੜੇ ’ਚ ਪੁੱਤ ਨੇ ਪਿਉ ਦਾ ਕੀਤਾ ਕਤਲ

Comment here