ਸਿਆਸਤਖਬਰਾਂਦੁਨੀਆ

ਖ਼ੁਰਾਕ ਸੰਕਟ ਨਾਲ ਜੂਝ ਰਹੇ ਨੇ ਅਫਗਾਨੀ ਲੋਕ

ਬਜ਼ੁਰਗ ਤੇ ਦਿਵਿਆਂਗਾਂ ਦੀ ਤੁਰੰਤ ਮਦਦ ਕਰਨ ਦੀ ਲੋੜ
ਨਿਊਯਾਰਕ-ਬੀਤੇ ਦਿਨੀਂ ਸੰਯੁਕਤ ਰਾਸ਼ਟਰ ਦੇ ਖ਼ੁਰਾਕ ਤੇ ਖੇਤੀਬਾੜੀ ਸਬੰਧੀ ਸੰਗਠਨ ਦੇ ਐਮਰਜੈਂਸੀ ਸਹਾਇਤਾ ਦਫ਼ਤਰ ਨੇ ਦੱਸਿਆ ਕਿ ਅਫ਼ਗਾਨਿਸਤਾਨ ਦੀ 70 ਫ਼ੀਸਦੀ ਆਬਾਦੀ ਪਿੰਡਾਂ ’ਚ ਖੇਤੀਬਾੜੀ ਕਰ ਕੇ ਗੁਜ਼ਾਰਾ ਕਰਦੀ ਹੈ। ਰੀਨ ਪਾਲਸਨ ਮੁਤਾਬਕ ਖੇਤੀਬਾੜੀ ਅਫ਼ਗਾਨਿਸਤਾਨ ਦੀ ਜੀਡੀਪੀ ਦਾ 25 ਫ਼ੀਸਦੀ ਹੈ ਤੇ ਇਸ ਨਾਲ ਸਿੱਧੇ ਤੌਰ ’ਤੇ 45 ਫ਼ੀਸਦੀ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। 80 ਫ਼ੀਸਦੀ ਆਬਾਦੀ ਨੂੰ ਇਸ ਤੋਂ ਫ਼ਾਇਦਾ ਹੁੰਦਾ ਹੈ। ਅਫ਼ਗਾਨਿਸਤਾਨ ’ਚ 34 ਸੂਬਿਆਂ ’ਚੋਂ 25 ’ਚ ਸੋਕੇ ਦੇ ਹਾਲਾਤ ਹਨ, ਇਸ ਨਾਲ 73 ਲੱਖ ਆਬਾਦੀ ਪ੍ਰਭਾਵਿਤ ਹੁੰਦੀ ਹੈ। 40 ਲੱਖ ਲੋਕ ਅਜਿਹੇ ਹਨ, ਜਿਨ੍ਹਾਂ ਦੇ ਹਾਲਾਤ ਭੁੱਖਮਰੀ ਤਕ ਪਹੁੰਚ ਗਈ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ’ਚ 40 ਲੱਖ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਦੋ ਵਕਤ ਦਾ ਖਾਣਾ ਵੀ ਮੁਸ਼ਕਲ ਨਾਲ ਮਿਲ ਰਿਹਾ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਆਬਾਦੀ ਹਿੰਸਾਗ੍ਰਸਤ ਦੇਸ਼ ਦੇ ਪੇਂਡੂ ਇਲਾਕਿਆਂ ਦੀ ਹੈ, ਜਿੱਥੇ ਸਰਦੀਆਂ ’ਚ ਲੋਕਾਂ ਲਈ ਕਣਕ, ਪਸ਼ੂਆਂ ਲਈ ਚਾਰਾ ਤੇ ਨਕਦ ਸਹਾਇਤਾ ਦੀ ਲੋੜ ਹੈ। ਖ਼ੁਰਾਕ ਸੰਕਟ ਨਾਲ ਜੂਝ ਰਹੇ ਪਰਿਵਾਰ, ਬਜ਼ੁਰਗ ਤੇ ਦਿਵਿਆਂਗਾਂ ਦੀ ਤੁਰੰਤ ਮਦਦ ਕਰਨਾ ਜ਼ਰੂਰੀ ਹੋ ਗਿਆ ਹੈ।

Comment here