ਚੰਡੀਗੜ੍ਹ-ਬਠਿੰਡਾ ਵਿੱਚ 108 ਐਂਬੂਲੈਂਸ ਤੇ ਕੰਮ ਕਰਨ ਵਾਲੇ ਡਰਾਈਵਰ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਕਰ ਰਹੇ ਹਨ। ਇਕ ਪ੍ਰਦਰਸ਼ਨ ਦੌਰਾਨ ਸਿਵਲ ਹਸਪਤਾਲ ਬਠਿੰਡਾ ਵਿੱਚ ਇੱਕ ਸੌ ਅੱਠ ਸਰਕਾਰੀ ਐਂਬੂਲੈਂਸਾਂ ਤੇ ਕੰਮ ਕਰਦੇ ਡਰਾਈਵਰ ਅਤੇ ਹੋਰ ਵਰਕਰਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਐਂਬੂਲੈਂਸਾਂ ਉੱਪਰ ਕੰਮ ਕਰਨ ਵਾਲੇ ਵਰਕਰਾਂ ਦਾ ਮਾਣ ਭੱਤਾ ਸਿਰਫ ਪਚਾਸੀ ਸੌ ਰੁਪਈਆ ਹੋਣ ਕਰਕੇ ਅਤੇ ਠੇਕੇਦਾਰੀ ਸਿਸਟਮ ਹੇਠਾਂ ਹੋ ਰਹੀ ਆਪਣੀ ਲੁੱਟ ਨੂੰ ਲੈ ਕੇ ਅੱਜ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ।
ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਦੱਸ ਸਾਲਾਂ ਤੋਂ ਇਨ੍ਹਾਂ ਐਂਬੂਲੈਂਸਾਂ ਉਪਰ ਦਿਨ ਰਾਤ ਮਿਹਨਤ ਕਰ ਰਹੇ ਹਾਂ ਅਤੇ ਕੋਰੋਨਾ ਵਰਗੀਆਂ ਭਿਅੰਕਰ ਬੀਮਾਰੀਆਂ ਵਿੱਚ ਵੀ ਅਸੀਂ ਲੋਕਾਂ ਸੇਵਾ ਕਰਦੇ ਰਹੇ ਹਾਂ ਪਰ ਸਰਕਾਰ ਨੇ ਸਾਨੂੰ ਅਣਗੌਲਿਆ ਕੀਤਾ ਹੋਇਆ ਹੈ। ਸਾਡੇ ਠੇਕੇਦਾਰ ਵੀ ਸਾਨੂੰ ਲੁੱਟ ਰਹੇ ਹਨ। ਇੰਨੇ ਘੱਟ ਪੈਸਿਆਂ ਵਿੱਚ ਕੰਮ ਕਰਕੇ ਸਾਡਾ ਗੁਜ਼ਾਰਾ ਨਹੀਂ ਹੁੰਦਾ, ਅੱਠ ਘੰਟਿਆਂ ਦੀ ਬਜਾਏ ਸਾਨੂੰ ਬਾਰਾਂ ਬਾਰਾਂ ਘੰਟੇ ਵੀ ਕੰਮ ਕਰਨਾ ਪੈਂਦਾ ਹੈ ਪ੍ਰੰਤੂ ਸਾਡੇ ਪੱਲੇ ਕੁਝ ਨਹੀਂ ਪੈਂਦਾ ਅਤੇ ਨਾ ਹੀ ਸਾਡਾ ਕੋਈ ਬੀਮਾ ਹੁੰਦਾ ਹੈ ਅਤੇ ਨਾ ਹੀ ਸਾਨੂੰ ਕੋਈ ਸਰਕਾਰੀ ਸਕੀਮ ਦਾ ਫ਼ਾਇਦਾ ਮਿਲਦਾ ਹੈ ਜੇ ਸਰਕਾਰ ਨੇ ਸਾਡਾ ਮਾਣ ਭੱਤਾ 20 ਹਜ਼ਾਰ ਰੁਪਏ ਨਾ ਕੀਤਾ ਤਾਂ ਤਿੰਨ ਜਨਵਰੀ ਤੋਂ ਅਸੀਂ ਸਾਰੀਆਂ 108 ਨੰਬਰ ਐਂਬੂਲੈਂਸਾਂ ਪੰਜਾਬ ਭਰ ਵਿੱਚ ਖੜੀ ਕਰ ਦੇਵਾਂਗੇ ਉਨ੍ਹਾਂ ਨੇ ਇਕ ਮੈਮੋਰੰਡਮ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਦਿੱਤਾ।
Comment here