ਪੇਈਚਿੰਗ- ਚੀਨ ਵਿੱਚ ਪੂਰੇ ਸਾਲ ਜਿਨ੍ਹਾਂ ਮੀਂਹ ਕੇਵਲ ਤਿੰਨ ਦਿਨਾਂ ਵਿੱਚ ਪਿਆ ਹੈ ਅਤੇ ਲਗਭਗ 12 ਲੱਖ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ। ਮੱਧ ਹੇਨਾਨ ਸੂਬੇ ’ਚ 1000 ਸਾਲਾਂ ਬਾਅਦ ਪਏ ਮੋਹਲੇਧਾਰ ਮੀਂਹ ਦੇ ਮੱਦੇਨਜ਼ਰ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਸਬਵੇ’, ਹੋਟਲਾਂ ਅਤੇ ਜਨਤਕ ਸਥਾਨਾਂ ’ਤੇ ਫਸੇ ਲੋਕਾਂ ਨੂੰ ਕੱਢਣ ਲਈ ਫ਼ੌਜ ਨੂੰ ਤਾਇਨਾਤ ਕਰਨਾ ਪਿਆ। ਕਈ ਥਾਈਂ ਲੋਕ ਗਲ ਗਲ ਪਾਣੀ ਚ ਡੁੱਬ ਗਏ, ਮੀਂਹ ਅਤੇ ਹੜ੍ਹ ਸਬੰਧੀ ਘਟਨਾਵਾਂ ਵਿਚ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ ਅਤੇ 8 ਲੋਕ ਲਾਪਤਾ ਹੋ ਹਨ। ਹੇਨਾਨ ਸੂਬੇ ਦੇ ਯਿਚੁਆਨ ਸੂਬੇ ਵਿਚ ਬੰਨ੍ਹ ਵਿਚ 20 ਮੀਟਰ ਲੰਬੀ ਦਰਾਰ ਦਿਖਾਈ ਦਿੱਤੀ ਹੈ ਅਤੇ ਉਹ ਕਦੇ ਵੀ ਡਿੱਗ ਸਕਦਾ ਹੈ। ਸੂਬਾਈ ਸੰਕਟਕਾਲੀਨ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਨਾਲ ਹੇਨਾਨ ਸੂਬੇ ਵਿਚ ਤਕਰੀਬਨ 30 ਲੱਖ ਲੋਕ ਪ੍ਰਭਾਵਤ ਹੋਏ ਹਨ ਅਤੇ ਕੁੱਲ 3,76,000 ਸਥਾਨਕ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਸਰਕਾਰੀ ਏਜੰਸੀ ਦੀ ਰਿਪੋਰਟ ਅਨੁਸਾਰ ਮੀਂਹ ਕਾਰਨ 2,15,200 ਹੈਕਟੇਅਰ ਤੋਂ ਵੱਧ ਰਕਬੇ ਵਿਚ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਇਸ ਕਾਰਨ ਇੱਥੇ ਤਕਰੀਬਨ 1.22 ਅਰਬ ਯੂਆਨ (ਲਗਭਗ 1886 ਮਿਲੀਅਨ ਅਮਰੀਕੀ ਡਾਲਰ) ਦਾ ਸਿੱਧਾ ਆਰਥਿਕ ਨੁਕਸਾਨ ਹੋਇਆ ਹੈ। ਮੌਸਮ ਵਿਗਿਆਨ ਦਾ ਕਹਿਣਾ ਹੈ ਕਿ ਮੀਂਹ ਦਾ ਅਜਿਹਾ ਕਹਿਰ ਦੁਰਲੱਭ ਹੀ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਦੱਸਿਆ ਕਿ 1000 ਸਾਲਾਂ ਵਿਚ ਅਜਿਹਾ ਮੀਂਹ ਪਿਆ ਹੈ।
ਹੜ੍ਹ ਨਾਲ ਚੀਨ ਦਾ ਮੰਦਾ ਹਾਲ, ਲੱਖਾਂ ਲੋਕ ਪ੍ਰਭਾਵਿਤ

Comment here