ਸਿਆਸਤਖਬਰਾਂਚਲੰਤ ਮਾਮਲੇ

ਹੜ੍ਹ ਦਾ ਪਾਣੀ ਕੱਢਣ ਲਈ ਪੰਪ ਸੈੱਟ ਲਈ ਸੰਪਰਕ ਕਰੋ: ਹਰਸਿਮਰਤ ਬਾਦਲ

ਚੰਡੀਗੜ੍ਹ-ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਵੱਡੀ ਗਿਣਤੀ ਲੋਕ ਬੇਘਰ ਹੋ ਗਏ ਹਨ। ਫਸਲਾਂ ਤਬਾਹ ਹੋ ਗਈਆਂ ਹਨ। ਇਸ ਔਖੀ ਘੜੀ ਵਿਚ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਵਧਾਇਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਉਤੇ ਇਕ ਪੋਸਟ ਪਾ ਕੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਇਕ ਵੀਡੀਓ ਸੁਨੇਹੇ ਵਿਚ ਆਖਿਆ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਹੜ੍ਹ ਦਾ ਪਾਣੀ ਕੱਢਣ ਲਈ ਪੰਪ ਸੈੱਟ ਦੀ ਲੋੜ ਹੈ, ਉਹ ਮੇਰੇ ਮਾਨਸਾ ਦਫ਼ਤਰ ਵਿਖੇ ਜਾਂ ਇਸ ਨੰ. 7009307228 ਉਤੇ ਸੰਪਰਕ ਕਰ ਸਕਦਾ ਹੈ। ਤੁਹਾਡੀ ਨਿਮਾਣਾ ਸੇਵਾਦਾਰ ਹਮੇਸ਼ਾ ਤੁਹਾਡੀ ਸੇਵਾ ਵਿਚ ਹਾਜ਼ਰ ਹਾਂ।

Comment here