ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਹੜਤਾਲ ਕਾਰਨ ਲੁਫਥਾਂਸਾ ਉਡਾਣਾਂ ਰੱਦ, 1.34 ਲੱਖ ਯਾਤਰੀ ਪ੍ਰਭਾਵਿਤ

ਬਰਲਿਨ-ਸਮਾਚਾਰ ਏਜੰਸੀ ਡੀਪੀਏ ਦੀ ਰਿਪੋਰਟ ਮੁਤਾਬਕ ਜਰਮਨੀ ਦੀ ਏਅਰਲਾਈਨ ਲੁਫਥਾਂਸਾ ਦੀਆਂ 1,000 ਤੋਂ ਜ਼ਿਆਦਾ ਉਡਾਣਾਂ ਨੂੰ ਬੁੱਧਵਾਰ ਨੂੰ ਰੱਦ ਕਰਨਾ ਪਿਆ ਕਿਉਂਕਿ ਬਰਲਿਨ-ਜਰਮਨੀ ਦੀ ਏਅਰਲਾਈਨ ਲੁਫਥਾਂਸਾ ਦੇ ਲੌਜਿਸਟਿਕ ਅਤੇ ਟਿਕਟਿੰਗ ਸਟਾਫ ਨੇ ਇਕ ਦਿਨ ਦੀ ਹੜਤਾਲ ਕੀਤੀ ਸੀ। ਲੁਫਥਾਂਸਾ ਦੀਆਂ ਉਡਾਣਾਂ ਦੇ ਵੱਡੇ ਪੱਧਰ ਤੇ ਰੱਦ ਹੋਣ ਨਾਲ ਕਰੀਬ 134 ਲੱਖ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੂੰ ਜਾਂ ਤਾਂ ਆਪਣੀ ਯਾਤਰਾ ਰੱਦ ਕਰਨੀ ਪਈ ਹੈ ਜਾਂ ਨਵੇਂ ਸਿਰੇ ਤੋਂ ਯੋਜਨਾ ਬਣਾਉਣ ਲਈ ਮਜਬੂਰ ਹੋਣਾ ਪਿਆ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਏਅਰਲਾਈਨ ਦੀਆਂ 47 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਫਰੈਂਕਫਰਟ ਅਤੇ ਮਿਊਨਿਖ ਦੇ ਆਪਣੇ ਪ੍ਰਮੁੱਖ ਕੇਂਦਰਾਂ ਤੋਂ ਇਲਾਵਾ, ਜਰਮਨੀ ਦੀ ਪ੍ਰਮੁੱਖ ਏਅਰਲਾਈਨ ਦੀਆਂ ਡੁਸੇਲਡੋਰਫ, ਹੈਮਬਰਗ, ਬਰਲਿਨ, ਬ੍ਰੇਮਨ, ਹੈਨੋਵਰ, ਸਟੱਟਗਾਰਟ ਅਤੇ ਕੋਲੋਨ ਤੋਂ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਏਅਰਲਾਈਨ ਨੇ ਹਵਾਈ ਯਾਤਰੀਆਂ ਨੂੰ ਗੋਰਾਊਂਡ ਸਟਾਫ ਦੀ ਹੜਤਾਲ ਦੇ ਮੱਦੇਨਜ਼ਰ ਹਵਾਈ ਅੱਡੇ ‘ਤੇ ਨਾ ਆਉਣ ਦੀ ਬੇਨਤੀ ਕਰਦਿਆਂ ਕਿਹਾ ਹੈ ਕਿ ਜ਼ਿਆਦਾਤਰ ਕਾਊਂਟਰ ਖਾਲੀ ਪਏ ਹਨ।
ਹਵਾਈ ਅੱਡਿਆਂ ‘ਤੇ ਏਅਰਲਾਈਨ ਨੂੰ ਟਿਕਟਿੰਗ ਅਤੇ ਲਾਜਿਸਟਿਕਸ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰਮਚਾਰੀ ਸੰਗਠਨ ਨੇ ਸੋਮਵਾਰ ਨੂੰ ਹੀ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਸੀ। ਇਹ ਹੜਤਾਲ ਏਅਰਲਾਈਨ ਪ੍ਰਬੰਧਨ ਨਾਲ ਤਨਖਾਹ ਅਤੇ ਮਿਹਨਤਾਨੇ ਨਾਲ ਜੁੜੇ ਮੁੱਦਿਆਂ ‘ਤੇ ਗੱਲਬਾਤ ਦੇ ਅਸਫਲ ਹੋਣ ਤੋਂ ਬਾਅਦ ਆਈ ਹੈ।

Comment here