ਨਾਸਿਕ-ਟਰੈਫਿਕ ਨਿਯਮਾਂ ਦੀ ਪਾਲਣਾ ਨਾਲ ਕਰਨ ਵਾਲਿਆਂ ਉਤੇ ਪੁਲਿਸ ਵੱਲੋਂ ਵੀ ਸਖਤੀ ਕੀਤੀ ਜਾਂਦੀ ਹੈ। ਅਜਿਹਾ ਇੱਕ ਮਾਮਲਾ ਨਾਸਿਕ ਤੋਂ ਸਾਹਮਣੇ ਆਇਆ ਹੈ। ਨਾਸਿਕ ਪੁਲਿਸ ਨੇ ਹੈਲਮੇਟ ਨਾ ਪਾਉਣ ’ਤੇ ਦੋ ਪਹੀਆ ਵਾਹਨ ਦੇ ਡਰਾਇਵਰ ਤੋਂ 2.24 ਲੱਖ ਰੁਪਏ ਵਸੂਲੇ ਹਨ। ਪੁਲਿਸ ਕਮਿਸ਼ਨਰ ਦੀਪਕ ਪਾਂਡੇ ਨੇ ਕਿਹਾ ਕਿ ਸ਼ਹਿਰ ਵਿੱਚ ਅਜਿਹੀਆਂ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਲੋਕ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਹੋਣ। ਇਨ੍ਹਾਂ ਵਿੱਚੋਂ ਨੋ ਹੈਲਮੇਟ ਨੋ ਪ੍ਰੈਟਰੋਲ, ਨੋ ਹੈਲਮੇਟ ਨੋ ਕੋਆਪ੍ਰੇਸ਼ਨ, ਹੈਲਮਟ ਨਾ ਪਾਉਣ ਵਾਲਿਆਂ ਦੀ ਕਾਊਂਸਲਿੰਗ ਆਦਿ ਸ਼ਾਮਿਲ ਹਨ। ਉਹਨਾਂ ਨੇ ਮੋਟਰਸਾਈਕਲ ਸਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਂ ਬਚਾਉਣ ਲਈ ਅਤੇ ਕਿਸੇ ਵੀ ਤਰ੍ਹਾਂ ਦੇ ਜੁਰਮਾਨੇ ਤੋਂ ਬਚਣ ਲਈ ਹੈਲਮੇਟ ਪਾਉਣ।
Comment here