ਅਪਰਾਧਸਿਆਸਤਖਬਰਾਂ

 ਹੈਰੋਇਨ ਸਣੇ ਫੜੇ ਮੁਲਜ਼ਮ ਪੁਲਿਸ ਨੇ ਰਿਸ਼ਵਤ ਲੈ ਕੇ ਛੱਡੇ

ਤਰਨਤਾਰਨ :ਪੰਜਾਬ ਵਿਚ ਨਸ਼ੇ ਵੇਚਣ ਦਾ ਸਿਲਸਿਲਾ ਵਧਦਾ ਹੀ ਜਾ ਰਿਹਾ ਹੈ ਅਤੇ ਇਨ੍ਹਾਂ ਲੋਕਾਂ ਦਾ ਹੌਂਸਲਾ ਉਦੋਂ ਹੋਰ ਵੀ ਵਧ ਜਾਂਦਾ ਹੈ ਜਦੋਂ ਪੁਲਿਸ ਵੀ ਇਨ੍ਹਾਂ ਨਾਲ ਰਲ ਜਾਂਦੀ ਹੈ। ਅਜਿਹਾ ਹੀ ਮਾਮਲਾ ਤਰਨਤਾਰਨ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿਥੇ ਸੀਆਈਏ ਸਟਾਫ ਦੇ ਦੋ ਥਾਣੇਦਾਰਾਂ ਸਮੇਤ ਇਕ ਹੌਲਦਾਰ ’ਤੇ ਦੋਸ਼ ਲੱਗਾ ਹੈ ਕਿ ਉਨ੍ਹਾਂ ਨੇ ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਰਿਸ਼ਵਤ ਲੈ ਕੇ ਛੱਡ ਦਿੱਤਾ ਅਤੇ ਬਰਾਮਦ ਹੋਈ ਹੈਰੋਇਨ ਵੀ ਆਪਣੇ ਕੋਲ ਰੱਖ ਲਈ। ਤਿੰਨ ਪੁਲਿਸ ਕਰਮਚਾਰੀਆਂ ਸਣੇ ਅੱਠ ਲੋਕਾਂ ਦੇ ਖਿਲਾਫ ਵੱਖ ਵੱਖ ਥਾਣਿਆਂ ’ਚ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲਾ ਮਾਮਲਾ ਥਾਣਾ ਝਬਾਲ ਵਿਖੇ ਦਰਜ ਕੀਤਾ ਗਿਆ ਹੈ। ਜਿਸ ਅਨੁਸਾਰ ਸੀਆਈਏ ਸਟਾਫ ਤਰਨਤਾਰਨ ਵਿਖੇ ਤਾਇਨਾਤ ਏਐੱਸਆਈ ਪ੍ਰਭਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕੈਰੋਂ ਅਤੇ ਏਐੱਸਆਈ ਬਲਵਿੰਰਦ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਭੁਸੇ ਨੇ ਝਬਾਲ ਖੇਤਰ ਵਿਚੋਂ ਲਵਪ੍ਰੀਤ ਸਿੰਘ ਪੁੱਤਰ ਰੁਲਦਾ ਸਿੰਘ ਅਤੇ ਭਿੰਦਰ ਸਿੰਘ ਪੁੱਤਰ ਬਾਰਾ ਸਿੰਘ ਵਾਸੀ ਕੋਟ ਧਰਮ ਚੰਦ ਕਲਾਂ ਨੂੰ ਹੈਰੋਇਨ ਅਤੇ ਇਲੈਕਟ੍ਰਾਨਿਕ ਕੰਢੇ ਸਮੇਤ ਗ੍ਰਿਫਤਾਰ ਕੀਤਾ ਸੀ। ਉਕਤ ਥਾਣੇਦਾਰਾਂ ਨੇ 25 ਫਰਵਰੀ ਨੂੰ 50 ਹਜਾਰ ਰੁਪਏ ਰਿਸ਼ਵਤ ਲੈ ਕੇ ਦੋਵਾਂ ਛੱਡ ਦਿੱਤਾ ਅਤੇ ਹੈਰੋਇਨ ਵੀ ਆਪਣੇ ਕੋਲ ਰੱਖ ਲਈ। ਡੀਐੱਸਪੀ ਤਰਨਤਾਰਨ ਬਰਜਿੰਦਰ ਸਿੰਘ ਨੇ ਦੱਸਿਆ ਕਿ ਏਐੇੱਸਆਈ ਪ੍ਰਭਜੀਤ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਲਵਪ੍ਰੀਤ ਸਿੰਘ ਅਤੇ ਭਿੰਦਰ ਸਿੰਘ ਨੂੰ ਨਾਮਜਦ ਕਰਕੇ ਉਨ੍ਹਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਦੂਸਰਾ ਮਾਮਲਾ ਥਾਣਾ ਸਦਰ ’ਚ ਦਰਜ ਹੋਇਆ ਹੈ। ਜਾਣਕਾਰੀ ਅਨੁਸਾਰ ਹਵਲਦਾਰ ਹਰਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਸੋਹਲ ਨੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਸੰਘਾ ਨਾਮਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਰਫਤਾਰ ਕੀਤਾ ਸੀ। ਜਿਸ ਨੇ ਗੁਰਜੀਤ ਸਿੰਘ ਪੁੱਤਰ ਸੁੱਚਾ ਸਿੰਘ ਅਤੇ ਮਨਵਪ੍ਰੀਤ ਸਿੰਘ ਪੁੱਤਰ ਮਨਜਿੰਦਰ ਸਿੰਘ ਵਾਸੀ ਰਸੂਲਪੁਰ ਨਾਲ ਰਲ ਕੇ ਸ਼ਮਸ਼ੇਰ ਸਿੰਘ ਨੂੰ 1 ਲੱਖ 10 ਹਜਾਰ ਰੁਪਏ ਰਿਸ਼ਵਤ ਲਈ ਅਤੇ ਉਸ ਕੋਲੋਂ ਬਰਾਮਦ ਹੋਈ ਹੈਰੋਇਨ ਕੋਲ ਰੱਖ ਲਈ। ਉਸ ਨੇ ਸ਼ਮਸ਼ੇਰ ਖਿਲਾਫ ਕੋਈ ਕਾਰਵਾਈ ਹੀ ਕੀਤੀ ਅਤੇ ਨਾ ਹੀ ਕਿਸੇ ਅਧਿਕਾਰੀ ਨੂੰ ਹੀ ਦੱਸਿਆ। ਮਾਮਲੇ ਦੀ ਜਾਂਚ ਕਰ ਰਹੇ ਡੀਐੱਸਪੀ ਸਬ ਡਵੀਜਨ ਸ੍ਰੀ ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਹੌਲਦਾਰ ਹਰਪਾਲ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਜਦੋਂਕਿ ਨਾਮਜਦ ਕੀਤੇ ਗਏ ਗੁਰਜੀਤਸਿੰਘ, ਮਨਪ੍ਰੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਦੀ ਗਿ੍ਰਫਤਾਰੀ ਲਈ ਕਾਰਵਾਈ ਜਾਰੀ ਹੈ।

Comment here