ਸਰੀ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰੀ ‘ਵਿਚ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਕੈਨੇਡਾ ਅੰਦਰ ਹੈਂਡਗੰਨ ਦੀ ਵਿਕਰੀ, ਖਰੀਦ ਜਾਂ ਟ੍ਰਾਂਸਫਰ ‘ਤੇ ਪਾਬੰਦੀ ਲਗਾਉਣ ਵਾਲਾ ਕਨੂੰਨ ਬੀਤੇ ਦਿਨੀਂ ਲਾਗੂ ਕਰਨ ਦਾ ਐਲਾਨ ਕੀਤਾ। ਦੱਸਣਯੋਗ ਹੈ ਕਿ ਕੈਨੇਡਾ ‘ਵਿਚ ਗੰਨ ਹਿੰਸਾ ਨਾਲ ਨਜਿੱਠਣ ਦੀ ਯੋਜਨਾ ਦੇ ਹਿੱਸੇ ਵਜੋਂ 40 ਸਾਲਾਂ ‘ਚ ਦੇਸ਼ ਦੇ ਸਭ ਤੋਂ ਸਖਤ ਬੰਦੂਕ ਨਿਯੰਤਰਣ ਉਪਾਵਾਂ ਨੂੰ ਲਾਗੂ ਕਰਨ ਵਾਲੇ ਪ੍ਰਸਤਾਵਿਤ ਕਾਨੂੰਨ ਦੇ ਨਾਲ ਮਈ ਮਹੀਨੇ ‘ਵਿਚ ਹੈਂਡਗੰਨ ਫ੍ਰੀਜ਼ ਦਾ ਐਲਾਨ ਕੀਤਾ ਗਿਆ ਸੀ ਇਸ ਕਾਨਫਰੰਸ ਦੌਰਾਨ ਉਨ੍ਹਾਂ ਨਾਲ ਗੰਨ ਹਿੰਸਾ ਪੀੜਤ ਪਰਿਵਾਰਕ ਮੈਂਬਰ, ਪਬਲਿਕ ਸੇਫਟੀ ਮਨਿਸਟਰ ਮਾਰਕੋ ਮੈਂਡੀਸੀਨੋ, ਐਮ.ਪੀਪ ਰਣਦੀਪ ਸਿੰਘ ਸਰਾਏ, ਐਮ.ਪੀ. ਸੁੱਖ ਧਾਲੀਵਾਲ, ਐਮ. ਪੀ. ਪਰਮ ਬੈਂਸ ਤੇ ਹੋਰ ਹਾਜ਼ਰ ਸਨ।
ਟਰੂਡੋ ਨੇ ਅੱਗੇ ਕਿਹਾ,ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਗੰਨ ਹਿੰਸਾ ਵਧਦੀ ਜਾ ਰਹੀ ਹੈ, ਇਸ ਉਪਰ ਰੋਕ ਲਗਾਉਣ ਦੀ ਸਾਡੀ ਜ਼ਿੰਮੇਵਾਰੀ ਹੈ ।
Comment here