ਚੰਡੀਗੜ-ਸਿਆਸੀ ਜੋੜ ਤੋੜ ਵਾਲੀ ਮੁਹਿਮ ਤਹਿਤ ਪੰਜਾਬ ਦੇ ਪ੍ਰਸਿੱਧ ਗਾਇਕ ਬੂਟਾ ਮੁਹੰਮਦ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ’ਚ ਪੰਜਾਬ ਲੋਕ ਕਾਂਗਰਸ ’ਚ ਸ਼ਾਮਲ ਹੋਏ ਸਨ ਅਤੇ ਬਕਾਇਦਾ ਸਨਮਾਨ ਵੀ ਕਰਵਾਇਆ ਸੀ, ਉੱਥੇ ਹੀ ਉਹ ਭਾਜਪਾ ’ਚ ਸ਼ਾਮਲ ਹੋ ਗਏ ਹਨ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਾਂ ਸਿਰਫ਼ ਸਰਦਾਰ ਅਲੀ ਨੂੰ ਸ਼ਾਮਲ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਕੋਲ ਗਿਆ ਸੀ, ਜਿਨ੍ਹਾਂ ਨੇ ਮੇਰਾ ਸਨਮਾਨ ਕੀਤਾ। ਬੂਟਾ ਮੁਹੰਮਦ ਸਵੇਰੇ ਲੁਧਿਆਣਾ ਵਿਚ ਭਾਜਪਾ ਵਿਚ ਸ਼ਾਮਲ ਹੋਏ ਸਨ, ਤੇ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਦੀ ਪਾਰਟੀ ’ਚ ਵੀ ਸ਼ਾਮਲ ਹੁੰਦੇ ਵੇਖੇ ਗਏ। ਕੈਪਟਨ ਅਮਰਿੰਦਰ ਉਨ੍ਹਾਂ ਦਾ ਬਕਾਇਦਾ ਸਨਮਾਨ ਕਰ ਰਹੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਤਸਵੀਰਾਂ ਸਾਂਝੀਆਂ ਕਰ ਇਹ ਜਾਣਕਾਰੀ ਦਿਤੀ ਸੀ। ਬੂਟਾ ਮੁਹੰਮਦ ਦੇ ਨਾਲ ਸਰਦਾਰ ਅਲੀ ਵੀ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
ਹੈਂਅ ਆ ਕੀ… ਸਵੇਰੇ ਭਾਜਪਾ ਚ ਦੁਪਹਿਰੇ ਪੰਜਾਬ ਲੋਕ ਕਾਂਗਰਸ ਚ!!

Comment here