ਅਪਰਾਧਸਿਆਸਤਖਬਰਾਂਦੁਨੀਆ

ਹੇਰਾਤ ਦੇ ਪੁਲਸ ਮੁਖੀ ਦੀ ਤਾਲਿਬਾਨਾਂ ਵੱਲੋਂ ਹੱਤਿਆ

ਕਾਬੁਲ – ਅਮਰੀਕੀ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਹਿੰਸਕ ਹਮਲਿਆਂ ਨਾਲ ਅਫਗਾਨਿਸਤਾਨ ਦੀ ਸੱਤਾ ’ਤੇ ਵੀਹ ਸਾਲ ਬਾਅਦ ਮੁੜ ਕਾਬਿਜ਼ ਹੋਣ ਵਾਲੇ ਤਾਲਿਬਾਨ ਨੇ ਆਪਣਾ ਸੱਤਾ ਦੌਰਾਨ ਆਪਣਾ ਵਹਿਸ਼ੀਆਨਾ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਆਪਣੇ ਵਿਰੋਧੀਆਂ ਨੂੰ ਚੁਣ ਚੁਣ ਕੇ ਮਾਰਿਆ ਜਾ ਰਿਹਾ ਹੈ। ਬਦਘੀਸ ਸੂਬੇ ਦੇ ਪੁਲਸ ਮੁਖੀ ਰਹੇ ਜਨਰਲ ਹਾਜੀ ਮੁੱਲਾ ਅਹਾਕਜਈ ਨੂੰ ਤਾਲਿਬਾਨ ਨੇ ਤੁਰਕਮੇਨਿਸਤਾਨ ਸਰਹੱਦ ਤੋਂ ਗ੍ਰਿਫਤਾਰ ਕੀਤਾ।ਹੇਰਾਤ ਦੇ ਸਾਬਕਾ ਪੁਲਸ ਮੁਖੀ ਨੂੰ ਫੜ ਕੇ ਗੋਲੀਆਂ ਨਾਲ ਉਡਾ ਦਿੱਤਾ। ਇਕ ਵੀਡੀਓ ਫੁਟੇਜ ਵਿਚ ਸਾਬਕਾ ਪੁਲਸ ਮੁਖੀ ਦੇ ਚਿਹਰੇ ’ਤੇ ਪੱਟੀਆਂ ਬੰਨ੍ਹੀਆਂ ਅਤੇ ਹੱਥ ਬੰਨ੍ਹ ਕੇ ਗੋਡਿਆਂ ਦੇ ਭਾਰ ਬੈਠੇ ਦਿਖਾਇਆ ਗਿਆ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ’ਤੇ ਤਾਲਿਬਾਨੀ ਅੱਤਵਾਦੀ ਗੋਲੀਆਂ ਦੀਆਂ ਵਾਛੜਾਂ ਕਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਤਾਲਿਬਾਨ ਦਾ ਵਿਰੋਧ ਕਰਨ ਵਾਲੇ ਜਾਂ ਤਾਂ ਮੁਲਕ ਛਡ ਕੇ ਭੱਜਣ ਦੀ ਕੋਸ਼ਿਸ਼ ਵਿੱਚ ਹਨ ਜਾਂ ਕਿਧਰੇ ਲੁਕ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Comment here