ਖਬਰਾਂਚਲੰਤ ਮਾਮਲੇਮਨੋਰੰਜਨ

ਹੇਮਾ ਮਾਲਿਨੀ ਫਿਲਮਾਂ ਵਿਚ ਫਿਰ ਕਰੇਗੀ ਵਾਪਸੀ

ਨਵੀਂ ਦਿੱਲੀ-ਬਾਲੀਵੁੱਡ ਦੀ ਡ੍ਰੀਮ ਗਰਲ ਯਾਨੀ ਦਿੱਗਜ ਅਦਾਕਾਰਾ ਹੇਮਾ ਮਾਲਿਨੀ ਨੇ ਲੰਬੇ ਸਮੇਂ ਤਕ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕੀਤਾ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਹਾਲਾਂਕਿ ਹੁਣ ਅਦਾਕਾਰਾ ਫਿਲਮਾਂ ਦੀ ਦੁਨੀਆ ਤੋਂ ਕਾਫੀ ਦੂਰ ਹੈ। ਹਾਲ ਹੀ ਵਿਚ ਅਦਾਕਾਰਾ ਦੀ ਬੇਟੀ ਈਸ਼ਾ ਦਿਓਲ ਨੇ ਆਪਣੀ ਮਾਂ ਦੀ ਫਿਲਮਾਂ ਵਿਚ ਵਾਪਸੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਦੱਸ ਦੇਈਏ ਕਿ ਅਦਾਕਾਰਾ ਹੇਮਾ ਮਾਲਿਨੀ ਨੇ ਆਖਰੀ ਵਾਰ ਫਿਲਮ ‘ਸ਼ਿਮਲਾ ਮਿਰਚੀ’ ਵਿੱਚ ਕੰਮ ਕੀਤਾ ਸੀ। ਇਸ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇਹ ਫਿਲਮ 5 ਸਾਲ ਬਾਅਦ 2020 ਵਿਚ ਰਿਲੀਜ਼ ਹੋਈ ਸੀ।ਈਸ਼ਾ ਦਿਓਲ ਨੇ ਕਿਹਾ ਕਿ ਉਹ ਹੇਮਾ ਮਾਲਿਨੀ ’ਤੇ ਫਿਲਮਾਂ ’ਚ ਵਾਪਸੀ ਕਰਨ ਲਈ ਜ਼ੋਰ ਦਿੰਦੀ ਹੈ। ਈਸ਼ਾ ਨੇ ਕਿਹਾ, ‘ਮੈਂ ਹਮੇਸ਼ਾ ਤੋਂ ਅਜਿਹਾ ਕਰਦੀ ਰਹੀ ਹਾਂ। ਉਸ ਨੇ ਅੱਗੇ ਦੱਸਿਆ ਕਿ ਮਾਂ ਖੁਦ ਫਿਲਮਾਂ ਵਿੱਚ ਵਾਪਸੀ ਕਰਨਾ ਚਾਹੁੰਦੀ ਹੈ ਅਤੇ ਇਸਦੇ ਲਈ ਉਨ੍ਹਾਂ ਨੇ ਕੁਝ ਸਕ੍ਰਿਪਟਾਂ ਵੀ ਪੜ੍ਹੀਆਂ ਹਨ। ਉਹ ਕੁਝ ਚੰਗੀਆਂ ਭੂਮਿਕਾਵਾਂ ਤੇ ਸਕ੍ਰਿਪਟਾਂ ਦੀ ਤਲਾਸ਼ ਕਰ ਰਹੇ ਹਨ।

Comment here