ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਹੁਸੈਨ, ਲਤੀਫ ਤੇ ਬਲੋਚ ਨੂੰ ਅਲਵੀ ਨੇ ਸਹੁੰ ਚੁਕਾਈ

ਇਸਲਾਮਾਬਾਦ-ਬੀਤੇ ਦਿਨੀ ਏਵਾਨ-ਏ-ਸਦਰ ਵਿਖੇ ਇਕ ਛੋਟੇ ਸਮਾਰੋਹ ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਤਿੰਨ ਨਵੇਂ ਨਿਯੁਕਤ ਸੰਘੀ ਮੰਤਰੀਆਂ ਅਤੇ ਇਕ ਰਾਜ ਮੰਤਰੀ ਨੂੰ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕਣ ਵਾਲੇ ਤਿੰਨ ਸੰਘੀ ਮੰਤਰੀਆਂ ਵਿੱਚ ਪੀਐਮਐਲ-ਕਿਊ ਦੇ ਚੌਧਰੀ ਸਾਲਿਕ ਹੁਸੈਨ, ਜਾਵੇਦ ਲਤੀਫ਼ ਅਤੇ ਬਲੋਚਿਸਤਾਨ ਨੈਸ਼ਨਲ ਪਾਰਟੀ-ਮੈਂਗਲ (ਬੀਐਨਪੀ) ਦੇ ਆਗਾ ਹਸਨ ਬਲੋਚ ਦੇ ਨਾਲ ਬੀਐਨਪੀ-ਮੈਂਗਲ ਦੇ ਮੁਹੰਮਦ ਹਾਸ਼ਿਮ ਨੋਟਜ਼ਈ ਸ਼ਾਮਲ ਹਨ,ਜਿਨ੍ਹਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਰਾਜ ਦੇ.ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਰਾਸ਼ਟਰਪਤੀ ਅਲਵੀ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਸਹੁੰ ਚੁਕਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸੈਨੇਟ ਦੇ ਚੇਅਰਮੈਨ ਸਾਦਿਕ ਸੰਜਾਰਾਨੀ ਨੇ ਅਲਵੀ ਦੀ ਥਾਂ ‘ਤੇ ਸੰਵਿਧਾਨਕ ਫਰਜ਼ ਨਿਭਾਇਆ ਸੀ।

Comment here