ਅਪਰਾਧਸਿਆਸਤਖਬਰਾਂ

ਹੁਰੀਅਤ ਨੇਤਾ ਦੇ ਨਾਜਾਇਜ਼ ਕੰਪਲੈਕਸ ’ਤੇ ਚੱਲਿਆ ਬੁਲਡੋਜ਼ਰ

ਸ਼੍ਰੀਨਗਰ-ਅਨੰਤਨਾਗ ’ਚ ਹੁਰੀਅਤ ਨੇਤਾ ਦੇ ਨਾਜਾਇਜ਼ ਸ਼ਾਪਿੰਗ ਕੰਪਲੈਕਸ ’ਤੇ ਬੁਲਡੋਜ਼ਰ ਚਲਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਲਾ ਪ੍ਰਸ਼ਾਸਨ ਅਨੰਤਨਾਗ ਨੇ ਹੁਰੀਅਤ ਨੇਤਾ ਅਤੇ ਦੱਖਣੀ ਕਸ਼ਮੀਰ ਦੇ ਸਾਬਕਾ ਮੀਰਵਾਈਜ਼ ਕਾਜੀ ਯਾਸਿਰ ਦੇ ਇਕ ਨਾਜਾਇਜ਼ ਸ਼ਾਪਿੰਗ ਕੰਪਲੈਕਸ ਨੂੰ ਵੀਰਵਾਰ ਸਵੇਰੇ ਬੁਲਡੋਜ਼ਰ ਚਲਾ ਕੇ ਢਹਿ-ਢੇਰੀ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਹੁਰੀਅਤ ਨੇਤਾ ਕਾਜੀ ਯਾਸਿਰ ਨੇ ਅਨੰਤਨਾਗ ਵਿਚ ਸਟੇਡੀਅਮ ਨੇੜੇ ਸੂਬੇ ਦੀ ਜ਼ਮੀਨ ’ਤੇ ਨਾਜਾਇਜ਼ ਰੂਪ ਨਾਲ ਸ਼ਾਪਿੰਗ ਕੰਪਲੈਕਸ ਬਣਾਇਆ ਸੀ। ਉਨ੍ਹਾਂ ਕਿਹਾ ਕਿ ਕੰਪਲੈਕਸ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਹੈ ਅਤੇ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

Comment here