ਅਪਰਾਧਸਿਆਸਤਖਬਰਾਂ

ਹੁਣ ਹੋਵੇਗੀ ਵਿਜੇ ਮਾਲਿਆ ਦੀ ਜਾਇਦਾਦ ਜਬਤ

ਨਵੀਂ ਦਿੱਲੀ-ਭਾਰਤ ਵੱਲੋਂ ਭਗੌੜੇ ਵਿਜੇ ਮਾਲਿਆ ਨੂੰ ਸੁਪਰੀਮ ਕੋਰਟ ਤੋਂ ਇੱਕ ਵੱਡਾ ਝਟਕਾ ਲੱਗਾ ਹੈ । ਵਿਜੇ ਮਾਲਿਆ ਦੀ ਜਾਇਦਾਦ ਨੂੰ ਲੈ ਕੇ ਮੁੰਬਈ ਦੀ ਅਦਾਲਤ ਨੇ ਫੈਸਲਾ ਸੁਣਾਇਆ ਸੀ ਜਿਸ ਨੂੰ ਮਾਲਿਆ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਪਰ ਮਾਲਿਆ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ। ਇਸ ਦੇ ਨਾਲ ਹੀ ਉਨ੍ਹਾਂ ਦੀ ਜਾਇਦਾਦ ਨੂੰ ਜਬਤ ਕਰਨ ਦਾ ਰਸਤਾ ਹੁਣ ਹੋਰ ਜ਼ਿਆਦਾ ਸਾਫ ਹੋ ਗਿਆ ਹੈ। ਦਰਅਸਲ ਸੁਪਰੀਮ ਕੋਰਟ ਨੇ ਵਿਜੇ ਮਾਲਿਆ ਦੀ ਉਸ ਅਰਜ਼ੀ ਨੂੰ ਖਰਜ਼ ਕਰ ਦਿੱਤਾ ਹੈ ਜਿਸ ਵਿੱਚ ਮੁੰਬਈ ਦੀ ਅਦਾਲਤ ਨੇ ਉਸ ਨੂੰ ਭਗੌੜਾ ਅਤੇ ਆਰਥਿਕ ਅਪਰਾਧੀ ਐਲਾਨ ਕਰਨ ਅਤੇ ਉਸ ਦੀ ਜਾਇਦਾਦ ਨੂੰ ਜਬਤ ਕਰਨ ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਨਾਲ ਮਾਲਿਆ ਨੰ ਇਕੋ ਸਮੇਂ ਦੋ ਝਟਕੇ ਲੱਗੇ ਹਨ । ਇੱਕ ਪਾਸੇ ਹੁਣ ਉਹ ਆਰਥਿਕ ਅਪਰਾਧੀ ਹੀ ਰਹਿਣ ਵਾਲਾ ਹੈ ਅਤੇ ਹੁਣ ਉਸ ਦੀ ਜਾਇਦਾਦ ਵੀ ਜਬਤ ਹੋਣ ਜਾ ਰਹੀ ਹੈ।
ਸੁਪਰੀਮ ਕੋਰਟ ਵੱਚ ਸੁਣਵਾਈ ਦੇ ਦੌਰਾਨ ਮਾਲਿਆ ਦੇ ਵਕੀਲ ਨੇ ਕਿਹਾ ਕਿ ਉਨਹਾਂ ਨੇ ਆਪਣੇ ਕਲਾਇੰਟ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਉਹ ਖੁਦ ਹਨੇਰੇ ਵਿੱਚ ਹਨ । ਅਜਿਹੇ ਵਿੱਚ ਇਸ ਮਾਮਲੇ ਵਿੱਚ ਮਾਲਿਆ ਨੂੰ ਵੱਡਾ ਝਟਕਾ ਲੱਗਣਾ ਲਾਜ਼ਮੀ ਸੀ । ਕਿਉਂਕਿ ਉਸ ਦੇ ਲਈ ਲੜਾਈ ਲੜ ਰਹੇ ਵਕੀਲ ਖੁਦ ਹੀ ਕਈ ਮੁੱਦਿਆਂ ’ਤੇ ਕਲੀਅਰ ਨਹੀਂ ਸਨ । ਵੈਸੇ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਮਾਲਿਆ ਦੇ ਵਕੀਲ ਹੀ ਹਨੇਰੇ ਵਿੱਚ ਹੋਣ ਅਤੇ ਕੋਰਟ ਨੇ ਭਗੌੜੇ ਮਾਲਿਆ ਨੂੰ ਝਟਕਾ ਦਿੱਤਾ ਹੋਵੇ। ਜ਼ਿਕਰਯੋਗ ਹੈ ਕਿ ਬੀਤੇ ਸਾਲ ਨਵੰਬਰ ਮਹੀਨੇ ਵਿੱਚ ਇੱਕ ਵਕੀਲ ਨੇ ਵਿਜੇ ਮਾਲਿਆ ਦਾ ਇੱਕ ਕੇਸ ਲੜਨ ਤੋਂ ਹੀ ਇਨਕਾਰ ਕਰ ਦਿੱਤਾ ਸੀ । ਦਰਅਸਲ ਭਾਰਤੀ ਸਟੇਟ ਬੈਂਕ ਦੇ ਨਾਲ ਵਿਜੇ ਮਾਲਿਆ ਦੇ ਕੁੱਝ ਲੈਣ ਦੇਣ ਦਾ ਵਿਵਾਦ ਚੱਲ ਰਿਹਾ ਹੈ। ਉਸ ਮਾਮਲੇ ਵਿੱਚ ਐਡਵੋਕੇਟ ਈਸੀ ਅਗਰਵਾਲ ਉਸ ਦੇ ਵਕੀਲ ਦੀ ਭੂਮਿਕਾ ਨਿਭਾ ਰਹੇ ਹਨ । ਪਰ ਹੁਣ ਹੋਈ ਸੁਣਵਾਈ ਵਿੱਚ ਈਸੀ ਅਗਰਵਾਲ ਨੇ ਮਾਲਿਆ ਦਾ ਕੇਸ ਹੀ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਜਸਟਿਸ ਚੰਦਰਚੂੜ੍ਹ ਅਤੇ ਹਿਮਾ ਕੋਹਲੀ ਦੀ ਬੈਂਚ ਨੂੰ ਕਿਹਾ ਸੀ ਕਿ ਜਿੰਨੀ ਮੈਨੂੰ ਜਾਣਕਾਰੀ ਹੈ ਵਿਜੇ ਮਾਲਿਆ ਹਾਲੇ ਬ੍ਰਿਟੇਨ ਵਿੱਚ ਹੀ ਹੈ । ਪਰ ਉਸ ਦੇ ਮੇਰੇ ਨਾਲ ਕੋਈ ਗੱਲ ਨਹੀਂ ਹੋਈ। ਮੇਰੇ ਕੋਲ ਸਿਰਫ ਉਨ੍ਹਾਂ ਦਾ ਈਮੇਲ ਪਤਾ ਹੀ ਮੌਜੂਦ ਹੈ । ਹੁਣ ਕਿਉਂਕਿ ਉਸ ਨੂੰ ਟਰੇਸ ਨਹੀਂ ਕਰ ਪਾ ਰਹੇ। ਅਜਿਹੇ ਵਿੱਚ ਉਸ ਨੂੰ ਰੀਪ੍ਰਜੈਂਟ ਕਰਨ ਤੋਂ ਮੈਨੂੰ ਛੁੱਟੀ ਮਿਲ ਜਾਣੀ ਚਾਹੀਦੀ ਹੈ ।

Comment here