ਸਿਆਸਤਖਬਰਾਂ

ਹੁਣ ਹਾਰਨ ਤੋਂ ਨਿਕਲੇਗੀ ਸੰਖ, ਤਬਲੇ ਦੀ ਅਵਾਜ਼

ਪਹਿਲੇ ਗੇੜ ’ਚ ਹਾਰਨ ਲੱਗਣਗੇ ਐਂਬੁਲੈਂਸ ’ਚ
ਨਵੀਂ ਦਿੱਲੀ-ਸੜਕਾਂ ’ਤੇ ਦੌੜਦੇ ਵਾਹਨਾਂ ਤੋਂ ਆਉਣ ਵਾਲੀ ਪਰੇਸ਼ਾਨ ਕਰ ਦੇਣ ਵਾਲੀ ਆਵਾਜ਼ ਤੋਂ ਛੇਤੀ ਮੁਕਤੀ ਮਿਲੇਗੀ। ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਹੁਣ ਹਾਰਨ ਤੋਂ ਪਰੇਸ਼ਾਨ ਕਰਨ ਵਾਲੀ ਆਵਾਜ਼ ਦੀ ਬਜਾਏ ਸਾਜਾਂ ਦੀ ਮਿੱਠੀ ਆਵਾਜ਼ ਨਿਕਲੇਗੀ। ਇਸ ਲਈ ਨਵੇਂ ਹਾਰਨ ਪੈਟਰਨ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਤਬਲਾ, ਹਾਰਮੋਨੀਅਮ, ਸਾਰੰਗੀ ਤੇ ਸ਼ੰਖ ਵਰਗੀਆਂ ਆਵਾਜ਼ਾਂ ਕੱਢਣ ਨਾਲ ਆਵਾਜ਼ ਪ੍ਰਦੂਸ਼ਣ ਵੀ ਘੱਟ ਹੋਵੇਗਾ। ਪਹਿਲੇ ਗੇਡ ’ਚ ਅਜਿਹੇ ਹਾਰਨ ਐਂਬੁਲੈਂਸ ’ਚ ਲੱਗਣਗੇ।
ਨਿਤਿਨ ਗਡਕਰੀ ਨੇ ਦਿੱਲੀ ਤੋਂ ਮੁੰਬਈ ਬਣ ਰਹੇ ਗ੍ਰੀਨਫੀਲਡ ਐਕਸਪ੍ਰੈੱਸ-ਵੇਅ ਦਾ ਬੀਤੇ ਦਿਨੀਂ ਨਿਰੀਖਣ ਕੀਤਾ। ਇਸ ਦੌਰਾਨ ਉਹ ਹਰਿਆਣਾ, ਰਾਜਸਥਾਨ ਤੇ ਮੱਧ ਪ੍ਰਦੇਸ਼ ਵੀ ਗਏ। ਜਾਂਚ ਦੌਰਾਨ ਦੌਸਾ ਜ਼ਿਲ੍ਹੇ ਦੇ ਧਨਾਵਡਪਿੰਡ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਉਕਤ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਐਕਸਪ੍ਰੈੱਸ ਵੇਅ ਦਾ ਕੰਮ ਤੇਜ਼ੀ ਨਾਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਮਾਰਗ ਤੇ ਐਕਸਪ੍ਰੈੱਸ ਵੇਅ ’ਤੇ ਟੋਲ ਨੀਤੀ ’ਚ ਬਦਲਾਅ ਨਹੀਂ ਕੀਤਾ ਜਾਵੇਗਾ। ਅਗਲੇ ਦੋ ਸਾਲਾਂ ’ਚ ਜੀਪੀਐੱਸ ਸਿਸਟਮ ਰਾਹੀਂ ਟੋਲ ਦੇ ਭੁਗਤਾਨ ਦੀ ਵਿਵਸਥਾ ਕੀਤੀ ਜਾਵੇਗੀ। ਇਸ ਤੋਂ ਬਾਅਦ ਸਾਫਟਵੇਅਰ ਤਿਆਰ ਕਰ ਕੇ ਸੈਟਲਾਈਟ ਤੇ ਜੀਪੀਐੱਸ ਨਾਲ ਜੋੜਿਆ ਜਾਵੇਗਾ। ਇਸ ਤੋਂ ਬਾਅਦ ਜਿਹੜੇ ਵਾਹਨ ਰਾਜਮਾਰਗ ’ਤੇ ਜਿੰਨੇ ਵੀ ਕਿਲੋਮੀਟਰ ਚੱਲੇਗਾ, ਉਸ ਨੂੰ ਓਨਾ ਹੀ ਟੋਲ ਦੇਣਾ ਪਵੇਗਾ।

Comment here