ਸਿਆਸਤਖਬਰਾਂਚਲੰਤ ਮਾਮਲੇ

ਹੁਣ ਮੂਸੇਵਾਲਾ ਦੀ ਤਸਵੀਰ ਵਾਲੀਆਂ ਰੱਖੜੀਆਂ ਦੀ ਭਾਰੀ ਮੰਗ

ਮਾਨਸਾ-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕੌਣ ਨਹੀਂ ਜਾਣਦਾ। ਭਾਵੇਂ ਅੱਜ ਮੂਸੇਵਾਲਾ ਲੋਕਾਂ ਵਿੱਚ ਨਹੀਂ ਹੈ ਪਰ ਪ੍ਰਸ਼ੰਸਕ ਮੂਸੇਵਾਲਾ ਨੂੰ ਯਾਦ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਅਜਿਹਾ ਹੀ ਕੁਝ ਸਿੱਧੂ ਮੂਸੇਵਾਲਾ ਦੇ ਮਾਨਸਾ ਜ਼ਿਲ੍ਹੇ ‘ਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਪਤੰਗਾਂ ਤੋਂ ਬਾਅਦ ਮੂਸੇਵਾਲਾ ਦੀ ਤਸਵੀਰ ਵਾਲੀਆਂ ਰੱਖੜੀਆਂ ਨੇ ਬਾਜ਼ਾਰਾਂ ‘ਚ ਧੂਮ ਮਚਾਈ ਹੋਈ ਹੈ। ਪੰਜਾਬ ਭਰ ਵਿੱਚ ਇਨ੍ਹਾਂ ਰੱਖੜੀਆਂ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਸਪਲਾਈ ਘੱਟ ਗਈ ਹੈ।
ਦੂਜੇ ਪਾਸੇ ਆਪਣੇ ਭਰਾਵਾਂ ਲਈ ਰੱਖੜੀ ਖਰੀਦਣ ਲਈ ਬਜ਼ਾਰ ਵਿੱਚ ਆਈਆਂ ਭੈਣਾਂ ਦਾ ਕਹਿਣਾ ਹੈ ਕਿ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਖੜੀ ਬੰਧਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਆਪਣੇ ਭਰਾਵਾਂ ਨੂੰ ਮੂਸੇਵਾਲਾ ਦੀ ਤਸਵੀਰ ਨਾਲ ਰੱਖੜੀ ਬੰਨ੍ਹਣਾ ਚਾਹੁੰਦੀ ਹੈ, ਤਾਂ ਜੋ ਉਸ ਦਾ ਭਰਾ ਵੀ ਮੂਸੇਵਾਲਾ ਵਾਂਗ ਵੱਡਾ ਨਾਂ ਕਮਾ ਸਕੇ। ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਰੱਖੜੀ ਬਹੁਤ ਵਿਕ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਪਤੰਗਾਂ ਨੇ ਬਜ਼ਾਰ ਵਿੱਚ ਖੂਬ ਧਮਾਲ ਮਚਾ ਰੱਖਿਆ ਸੀ। ਰਕਸ਼ਾ ਬੰਧਨ ‘ਤੇ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਸਿੱਧੂ ਮੂਸੇਵਾਲਾ ਦਾ ਜਾਦੂ ਬਾਜ਼ਾਰਾਂ ‘ਚ ਬੋਲ ਰਿਹਾ ਹੈ। ਮੂਸੇਵਾਲਾ ਦੀਆਂ ਵੱਖ-ਵੱਖ ਤਸਵੀਰਾਂ ਵਾਲੀਆਂ ਰੱਖੜੀਆਂ ਪੰਜਾਬ ਭਰ ਵਿੱਚ ਵਿਕ ਰਹੀਆਂ ਹਨ। ਪੰਜਾਬ ਭਰ ਦੀਆਂ ਭੈਣਾਂ ਮਾਨਸਾ ਦੇ ਬਜ਼ਾਰ ਤੋਂ ਆਪਣੇ ਭਰਾਵਾਂ ਲਈ ਮੂਸੇਵਾਲਾ ਦੀ ਫੋਟੋ ਵਾਲੀਆਂ ਰੱਖੜੀਆਂ ਬਣਵਾ ਰਹੀਆਂ ਹਨ।

Comment here