ਅਜਬ ਗਜਬਖਬਰਾਂਚਲੰਤ ਮਾਮਲੇ

ਹੁਣ ਮਾਰਕਿਟ ‘ਚ ਆਇਆ ਮਸ਼ੀਨ ਵਾਲਾ ਕੁਲਚਾ

ਅੰਮ੍ਰਿਤਸਰ-ਇੱਥੇ ਤਿਆਰ ਹੋਣ ਵਾਲਾ ਖਾਸ ਅੰਮ੍ਰਿਤਸਰੀ ਕੁਲਚਾ। ਅੰਮ੍ਰਿਤਸਰੀਆਂ ਸਮੇਤ ਸੈਲਾਨੀਆਂ ਦੀ ਵੀ ਇਹ ਹੁਣ ਪਹਿਲੀ ਪਸੰਦ ਹੈ। ਇਸ ਸ਼ਹਿਰ ਦੀ ਹਰ ਚੌਥੀ ਦੁਕਾਨ ਦੇ ਬਾਅਦ ਕਿਤੇ ਨਾ ਕਿਤੇ ਕੁਲਚੇ ਦੀ ਦੁਕਾਨ ਹੀ ਨਜ਼ਰ ਆਉਂਦੀ ਹੈ। ਅੰਮ੍ਰਿਤਸਰ ਤੋਂ ਇਕ ਵਿਕਰੇਤਾ ਨੇ ਵਿਲੱਖਣ ਤਰੀਕੇ ਦੇ ਨਾਲ ਇਸ ਜ਼ਾਇਕੇ ਨੂੰ ਪੇਸ਼ ਕੀਤਾ ਹੈ। ਤੁਸੀਂ ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤੰਦੂਰ ਦੀ ਬਜਾਏ ਇੱਕ ਮਸ਼ੀਨ ਦੇ ਵਿਚ ਕੁਲਚਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਗੱਲਬਾਤ ਕਰਦਿਆਂ ਵਿਕਰੇਤਾ ਅਰਜੁਨ ਦੇਵ ਨੇ ਦੱਸਿਆ ਕਿ ਇਸ ਮਸ਼ੀਨ ‘ਚ ਇੱਕੋ ਵਾਰ ‘ਚ 60 ਕੁਲਚੇ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਨਵੇਂ ਉਪਰਾਲੇ ਦੀ ਸ਼ੁਰੂਆਤ ਬੀਤੇ 8 ਮਹੀਨੇ ਪਹਿਲਾਂ ਹੀ ਕੀਤੀ ਗਈ ਸੀ ਅਤੇ ਹੁਣ ਗ੍ਰਾਹਕਾਂ ਵਿੱਚ ਵੀ ਇਕ ਵੱਖਰਾ ਰੁਝਾਨ ਦੇਖਣ ਨੂੰ ਮਿਲਿਆ ਹੈ । ਉਨ੍ਹਾਂ ਕਿਹਾ ਕਿ ਹੁਣ ਅਸੀਂ ਤੰਦੂਰ ਦੀ ਬਜਾਏ ਇਸ ਮਸ਼ੀਨ ਵਿੱਚ ਕੁਲਚੇ ਤਿਆਰ ਕਰਦੇ ਹਾਂ, ਜੋ ਕਿ ਸਾਡੇ ਗ੍ਰਾਹਕਾਂ ਨੂੰ ਵੀ ਬਹੁਤ ਪਸੰਦ ਆ ਰਹੇ ਹਨ। ਦੁਕਾਨ ‘ਤੇ ਪਹੁੰਚੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਸ ਕੁਲਚੇ ਦਾ ਸੁਆਦ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਐਤਵਾਰ ਜਾਂ ਛੁੱਟੀ ਵਾਲੇ ਦਿਨ ਅਸੀਂ ਅੰਮ੍ਰਿਤਸਰੀ ਕੁਲਚੇ ਦਾ ਹੀ ਆਨੰਦ ਮਾਣਦੇ ਹਾਂ ਅਤੇ ਇਸ ਮਸ਼ੀਨ ਵਾਲੇ ਕੁਲਚੇ ਨੇ ਸਾਡੇ ਸੁਆਦ ਵਿੱਚ ਹੋਰ ਨਿਖਾਰ ਲਿਆ ਦਿੱਤਾ ਹੈ।

Comment here