ਅੰਮ੍ਰਿਤਸਰ -ਕਾਫੀ ਦਿਨਾਂ ਤੋ ਅੰਮ੍ਰਿਤਸਰ ਸੀਟ ‘ਤੇ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਿਕਰਮ ਸਿੰਘ ਮਜੀਠੀਆ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਚੋਣ ਲੜ ਰਹੇ ਹਨ। ਅੱਜ ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਵੱਲੋਂ ਵੀ ਇਸੇ ਗੱਲ ਨੂੰ ਸਪਸ਼ਟ ਕਰਦੇ ਹੋਏ, ਮਜੀਠਾ ਤੋਂ ਵਿਧਾਨ ਸਭਾ ਹਲਕਾ ਦੇ ਨਾਮਜ਼ਦਗੀ ਪੱਤਰ ਤਹਿਸੀਲਦਾਰ ਦਫ਼ਤਰ ਵਿਖੇ ਭਰ ਦਿੱਤੇ ਗਏ ਹਨ। ਗਨੀਵ ਮਜੀਠੀਆ ਨੇ ਪੱਤਰਕਾਰਾਂ ਤੋਂ ਦੂਰੀ ਬਣਾਈ ਰੱਖੀ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਉਥੋ ਚਲੇ ਗਏ।
ਗਨੀਵ ਮਜੀਠੀਆ ਨੇ ਮਜੀਠਾ ਤੋਂ ਭਰੇ ਨਾਮਜ਼ਦਗੀ ਕਾਗਜ਼
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਵਿਧਾਨ ਸਭਾ ਚੋਣਾਂ ਸਿਰਫ਼ ਅੰਮ੍ਰਿਤਸਰ ਪੂਰਬੀ ਤੋਂ ਹੀ ਲੜਨ ਦੇ ਸੰਕੇਤ ਦਿੱਤੇ ਜਾ ਰਹੇ ਹਨ। ਉਹਨਾਂ ਦੀ ਪਤਨੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਨਾਲ ਮਜੀਠੀਆ ਵੱਲੋਂ ਮਜੀਠਾ ਤੋਂ ਵਿਧਾਨ ਸਭਾ ਹਲਕਾ ਛੱਡਣ ਦੀ ਸੰਭਾਵਨਾ ਵਧ ਗਈ ਹੈ। ਸੁਤਰਾ ਫੈਸਲਾ ਅਜੇ ਤੈਅ ਹੋਣਾ ਬਾਕੀ ਹੈ ਅਤੇ ਕੁਝ ਦਿਨਾਂ ਹਵਾ ਸਾਫ ਹੋ ਜਾਵੇਗੀ। ਲਗਾਤਾਰ ਹੀ ਬਿਕਰਮ ਸਿੰਘ ਮਜੀਠੀਆ ਵਿਧਾਨ ਸਭਾ ਹਲਕਾ ਮਜੀਠਾ ਤੋਂ ਜਿੱਤਦੇ ਆ ਰਹੇ ਹਨ । ਪਰ ਕੁਝ ਦਿਨਾਂ ਤੋਂ ਉਹਨਾਂ ਦੀਆਂ ਵਿਧਾਨ ਸਭਾ ਹਲਕਾ ਮਜੀਠਾ ਤੋਂ ਸੀਟ ਛੱਡਣ ਦੀਆਂ ਆਸ਼ੰਕਾਵਾਂ ਸਨ ਜਿਸ ਨੂੰ ਉਹਨਾਂ ਦੀ ਪਤਨੀ ਵਲੋਂ ਸਾਫ ਕਰ ਦਿੱਤਾ ਗਿਆ ਹੈ। ਹਾਲਾਕਿ ਉਹਨਾਂ ਦੀ ਮੀਡੀਆ ਦਾ ਕੋਈ ਜਵਾਬ ਨਾ ਦਿੰਦੇ ਹੋਏ ਦੂਰੀ ਬਣਾ ਕੇ ਰੱਖੀ।
Comment here