ਖਬਰਾਂਚਲੰਤ ਮਾਮਲੇਦੁਨੀਆ

ਹੁਣ ਫੇਸਬੁੱਕ-ਇੰਸਟਾਗ੍ਰਾਮ ਵੱਲੋਂ ਮੁਲਾਜ਼ਮਾਂ ਦੀ ਛਾਂਟੀ ਦੀ ਤਿਆਰੀ

ਲੰਡਨ-ਵਾਲ ਸਟਰੀਟ ਜਰਨਲ ਨੇ ਆਪਣੀ ਇੱਕ ਰਿਪੋਰਟ ਵਿਚ ਦੱਸਿਆ ਕਿ ਵਿਸ਼ਵਵਿਆਪੀ ਆਰਥਿਕ ਮੰਦੀ ਦੀਆਂ ਰਿਪੋਰਟਾਂ ਦੇ ਵਿਚਕਾਰ ਫੇਸਬੁਕ ਦੀ ਪੇਰੈਂਟ ਕੰਪਨੀ ਮੈਟਾ ਪਲੇਟਫਾਰਮਜ਼ ਇੰਕ ਹੁਣ ਵੱਡੇ ਪੱਧਰ ‘ਤੇ ਮੁਲਾਜ਼ਮਾਂ ਦੀ ਛਾਂਟੀ ਦੀ ਤਿਆਰੀ ਕਰ ਰਹੀ ਹੈ।
ਜਰਨਲ ਨੇ ਇਸ ਮਾਮਲੇ ਨਾਲ ਜੁੜੇ ਲੋਕਾਂ ਦੇ ਹਵਾਲੇ ਨਾਲ ਇਹ ਖਬਰ ਪ੍ਰਕਾਸ਼ਿਤ ਕੀਤੀ ਹੈ।
ਅਖਬਾਰ ਨੇ ਰਿਪੋਰਟ ਵਿਚ ਕਿਹਾ ਕਿ ਬੁੱਧਵਾਰ ਤੱਕ ਨੌਕਰੀਆਂ ਵਿਚ ਕਟੌਤੀ ਹੋ ਸਕਦੀ ਹੈ। ਰਿਪੋਰਟ ਮੁਤਾਬਕ, ਕੰਪਨੀ ਪਹਿਲਾਂ ਹੀ ਕਰਮਚਾਰੀਆਂ ਨੂੰ ਇਸ ਹਫਤੇ ਤੋਂ ਗੈਰ-ਜ਼ਰੂਰੀ ਯਾਤਰਾ ਰੱਦ ਕਰਨ ਲਈ ਕਹਿ ਚੁੱਕੀ ਹੈ।
ਛਾਂਟੀ ਦੀ ਲੋੜ ਕਿਉਂ?
ਮੈਟਾ ਦੇ ਪ੍ਰੋਡਕਟ ਵਿਸ਼ਵ ਭਰ ਵਿਚ ਵਿਆਪਕ ਤੌਰ ਉਤੇ ਵਰਤੇ ਜਾਂਦੇ ਹਨ। ਇਨ੍ਹਾਂ ਵਿੱਚ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਸ਼ਾਮਲ ਹਨ। ਪਰ ਇੰਟਰਨੈਟ ਨੂੰ ਇੱਕ ਨਵੇਂ ਪੱਧਰ ‘ਤੇ ਲਿਜਾਣ ਦੀ ਕੋਸ਼ਿਸ਼ ਵਿਚ, ਮੇਟਾਵਰਸ ਬਿਜਨੈਸ ਉਤੇ ਕੰਪਨੀ ਨੂੰ ਬਹੁਤ ਸਾਰਾ ਨਿਵੇਸ਼ ਕਰਨਾ ਪਿਆ ਹੈ। ਹੁਣ ਤੱਕ ਨਿਵੇਸ਼ ਦੇ ਹਿਸਾਬ ਨਾਲ ਰਿਟਰਨ ਸ਼ੁਰੂ ਨਹੀਂ ਹੋਇਆ ਹੈ। ਅਜਿਹੇ ‘ਚ ਕੰਪਨੀ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਸੰਘਰਸ਼ ਕਰ ਰਹੀ ਹੈ।
ਦੂਜੇ ਪਾਸੇ ਅਮਰੀਕਾ ਦੇ ਸ਼ੇਅਰ ਬਾਜ਼ਾਰਾਂ ‘ਚ ਭਾਰੀ ਮੰਦੀ ਕਾਰਨ ਫੇਸਬੁੱਕ (ਮੈਟਾ) ਦੇ ਸ਼ੇਅਰ ਵੀ ਕਾਫੀ ਡਿੱਗ ਗਏ ਹਨ। ਕੰਪਨੀ ਦੇ ਸ਼ੇਅਰ ਇਸ ਸਾਲ ਕਰੀਬ 73 ਫੀਸਦੀ ਤੱਕ ਡਿੱਗੇ ਹਨ। ਇਸੇ ਤਰ੍ਹਾਂ ਦੀ ਗਿਰਾਵਟ ਮਾਰਕ ਜ਼ੁਕਰਬਰਗ ਦੀ ਕਮਾਈ ਵਿੱਚ ਦਰਜ ਕੀਤੀ ਗਈ ਹੈ।

Comment here