ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

…ਹੁਣ ਫਿਰ ਹੋਇਆ ਈਰਾਨ ’ਚ ਵਿਦਿਆਰਥਣ ਦਾ ਕਤਲ

ਤਹਿਰਾਨ-ਈਰਾਨ ਦੀ ਹਿਰਾਸਤ ਵਿਚ ਮਹਸਾ ਅਮੀਨੀ ਦੀ ਮੌਤ ਹੋਣ ਤੋਂ ਬਾਅਦ ਦੇਸ਼ ਭਰ ਵਿਚ ਪ੍ਰਦਰਸ਼ਨ ਜਾਰੀ ਹਨ। ਈਰਾਨ ਦੇ ਇਕ ਸਕੂਲ ਵਿਚ ਦੇਸ਼ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੇ ਸਨਮਾਨ ਵਿਚ ਗਾਣਾ ਗਾਉਣ ਤੋਂ ਨਾਂਹ ਕਰਨ ’ਤੇ ਇਕ 16 ਸਾਲਾ ਵਿਦਿਆਰਥਣ ਦਾ ਜਮਾਤ ਵਿਚ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ।
ਕਤਲ ਦਾ ਦੋਸ਼ ਸੁਰੱਖਿਆ ਫੋਰਸਾਂ ’ਤੇ ਲੱਗਾ ਹੈ। ਇਹ ਘਟਨਾ ਪਿਛਲੇ ਹਫ਼ਤੇ ਦੀ ਹੈ ਪਰ ਜਾਣਕਾਰੀ ਹੁਣ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ,ਉੱਤਰ-ਪੱਛਮੀ ਅਰਦਬੀਲ ਸ਼ਹਿਰ ਵਿਚ ਸ਼ਹੀਦ ਗਰਲਸ ਹਾਈ ਸਕੂਲ ਵਿਚ ਛਾਪੇਮਾਰੀ ਦੌਰਾਨ ਇਹ ਘਟਨਾ ਵਾਪਰੀ। ਹਾਲਾਂਕਿ, ਅਧਿਕਾਰੀਆਂ ਨੇ ਵਿਦਿਆਰਥਣ ਦੀ ਮੌਤ ਦੀ ਜ਼ਿੰਮੇਵਾਰੀ ਲੈਣ ਤੋਂ ਨਾਂਹ ਕੀਤੀ ਹੈ। ਵਿਦਿਆਰਥਣ ਦੀ ਮੌਤ ਅਜਿਹੇ ਸਮੇਂ ਹੋਈ ਹੈ ਜਦੋਂ ਈਰਾਨ ਵਿਚ ਹਿਜਾਬ ਵਿਰੋਧੀ ਪ੍ਰਦਰਸ਼ਨ ਚਲ ਰਹੇ ਹਨ।

Comment here