ਲੰਡਨ-ਦੁਨੀਆ ਵਿੱਚ ਅੱਤਵਾਦ ਅਤੇ ਕੱਟੜਤਾ ਵਿਰੁੱਧ ਲੜਾਈ ਜਾਰੀ ਹੈ। ਪਿਛਲੇ ਕੁਝ ਸਮੇਂ ਦੌਰਾਨ ਦੁਨੀਆ ਨੇ ਕੁਝ ਹੈਰਾਨ ਕਰਨ ਵਾਲੇ ਗਠਜੋੜ ਅਤੇ ਕਾਰਵਾਈਆਂ ਦੇਖੀਆਂ ਹਨ। ਅਜਿਹਾ ਹੀ ਇਕ ਗਠਜੋੜ ਚੀਨ, ਪਾਕਿਸਤਾਨ ਅਤੇ ਖ਼ਾਲਿਸਤਾਨੀ ਲਹਿਰ ਦਾ ਹੈ, ਜਿਸਦਾ ਕੇਂਦਰ ਗੁਰਪਤਵੰਤ ਸਿੰਘ ਪੰਨੂ ਹੈ। ਕਾਫ਼ੀ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਸ ਲਹਿਰ ਦਾ ਉੱਪਰ ਉੱਠਣਾ ਔਖਾ ਹੈ। ਪਰ ਧਿਆਨ ਦੇਣ ‘ਤੇ ਕੁਝ ਅਜਿਹੀਆਂ ਤਾਰਾਂ ਦਾ ਪਤਾ ਲੱਗਦਾ ਹੈ ਜੋ ਕਿ ਖੇਤਰ ਵਿੱਚ ਸ਼ਾਂਤੀ ਭੰਗ ਕਰ ਸਕਦੀਆਂ ਹਨ। ਪੰਨੂ ਦੇ ‘ਸਿੱਖਸ ਫ਼ਾਰ ਜਸਟਿਸ’ ਸੰਗਠਨ ਦੀ ਚੀਨ ਨੂੰ ਕੀਤੀ ਗਈ ਅਪੀਲ, ਜਿਸ ਵਿਚ ਅਰੁਣਾਚਲ ਪ੍ਰਦੇਸ਼ ਉੱਤੇ ਕਬਜ਼ਾ ਕਰਨ ਲਈ ਸਮਰਥਨ ਦੇਣ ਦਾ ਵਾਅਦਾ ਅਤੇ ਖ਼ਾਲਿਸਤਾਨ ਰੈਫਰੈਂਡਮ ਲਈ ਸਮਰਥਨ ਦੀ ਮੰਗ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਐੱਸਐੱਫਜੇ ਵੱਲੋਂ ਪੰਜਾਬ ਦੀ ਸਥਿਤੀ ਦੀ ਤੁਲਨਾ ਅਰੁਣਾਚਲ ਪ੍ਰਦੇਸ਼ ਉੱਤੇ ਭਾਰਤ ਦੇ ਕਥਿਤ ਕਬਜ਼ੇ ਨਾਲ ਕਰਨਾ ਉਨ੍ਹਾਂ ਵੱਲੋਂ ਘੜੀਆਂ ਜਾ ਰਹੀਆਂ ਕਹਾਣੀਆਂ ਨੂੰ ਦਰਸਾਉਂਦਾ ਹੈ।
ਪੰਨੂ ਦਾ ਚੀਨ ਨਾਲ ਹੱਥ ਮਿਲਾਉਣਾ ਇਤਿਹਾਸਕ ਸੰਦਰਭ ਅਤੇ ਨਾਜ਼ੁਕ ਖੇਤਰੀ ਸੰਤੁਲਨ ਪ੍ਰਤੀ ਚਿੰਤਾਜਨਕ ਪੱਧਰ ਦੀ ਅਣਗਹਿਲੀ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, ਪੰਨੂ ਦੀ ਚੀਨ ਤੱਕ ਪਹੁੰਚ ਦੇ ਸਮੇਂ ਨੂੰ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਹੈ। ਗਲਵਾਨ ਘਾਟੀ ‘ਚ ਚੀਨ ਅਤੇ ਭਾਰਤ ਵਿਚਾਲੇ 2020 ‘ਚ ਹੋਈ ਸਰਹੱਦੀ ਲੜਾਈ ਦਰਮਿਆਨ ਪੰਨੂ ਨੂੰ ਆਪਣੀ ਲਹਿਰ ਨੂੰ ਚੀਨ ਦੇ ਹਿੱਤਾਂ ਨਾਲ ਜੋੜਨ ਦਾ ਮੌਕਾ ਮਿਲਿਆ। ਭਾਰਤੀ ਸਿੱਖ ਸਿਪਾਹੀਆਂ ਦੀ ਸ਼ਹਾਦਤ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪੰਨੂ ਵੱਲੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਲਿਖੀ ਗਈ ਚਿੱਠੀ ਦਿਲ ਦੁਖਾਉਣ ਵਾਲੀ ਹੈ, ਜਿਸ ‘ਚ ਉਹ ਚੀਨ ਦੀ ਹਿਮਾਇਤ ਕਰਨ ਦੀ ਗੱਲ ਕਰ ਰਿਹਾ ਹੈ। ਇਸ ਤੋਂ ਉਸਦੀ ਵਫ਼ਾਦਾਰੀ ‘ਤੇ ਅਤੇ ਉਸ ਦੇ ਚੀਨੀ ਸਰਕਾਰ ਨਾਲ ਮਿਲੇ ਹੋਣ ਦਾ ਸ਼ੱਕ ਪੈਦਾ ਹੁੰਦਾ ਹੈ। ਪੰਨੂ ਦੇ ਪਾਕਿਸਤਾਨ ਦੇ ਆਈਐੱਸਆਈ ਨਾਲ ਸੰਬੰਧ ਵੀ ਇਨ੍ਹਾਂ ਚਿੰਤਾਵਾਂ ਨੂੰ ਵਧਾਉਂਦੇ ਹਨ। ਪਾਕਿਸਤਾਨ ਦੇ ਸਾਬਕਾ ਮੁੱਖ ਮੰਤਰੀ ਇਮਰਾਨ ਖ਼ਾਨ ਨਾਲ ਉਸਦੀ ਗੱਲਬਾਤ, ਜਿਸ ‘ਚ ਉਸ ਨੇ ਭਾਰਤ ਖ਼ਿਲਾਫ਼ ਖ਼ਾਲਿਸਤਾਨੀ ਸਿੱਖਾਂ (ਜੋ ਸਿਰਫ ਮੁੱਠੀ ਭਰ ਹਨ) ਦੀ ਹਮਾਇਤ ਦਾ ਵਾਅਦਾ ਕੀਤੀ ਸੀ, ਉਹਨਾਂ ਸੰਸਥਾਵਾਂ ਨਾਲ ਸਹਿਯੋਗ ਕਰਨ ਦੀ ਉਸਦੀ ਇੱਛਾ ਨੂੰ ਦਰਸਾਉਂਦਾ ਹੈ ਜੋ ਇਤਿਹਾਸਕ ਤੌਰ ‘ਤੇ ਖੇਤਰੀ ਸਥਿਰਤਾ ਲਈ ਖਤਰਾ ਬਣੀਆਂ ਹੋਈਆਂ ਹਨ। ਤੱਥ ਇਹ ਹੈ ਕਿ ਪਾਕਿਸਤਾਨ ਭਾਰਤ ਨੂੰ ਅਸਥਿਰ ਕਰਨ ਦੇ ਉਦੇਸ਼ ਨਾਲ ਕੇ-2 ਗਠਜੋੜ ਦੇ ਤਹਿਤ ਅੱਤਵਾਦੀ ਸਮੂਹਾਂ ਨੂੰ ਪਨਾਹ ਦੇਣਾ ਅਤੇ ਉਤਸ਼ਾਹਿਤ ਕਰਨਾ ਜਾਰੀ ਰੱਖਦਾ ਹੈ, ਜਿਸ ਨਾਲ ਸਥਿਤੀ ਦੀ ਗੰਭੀਰਤਾ ਹੋਰ ਵੱਧ ਜਾਂਦੀ ਹੈ।
ਦੁਨੀਆ ਵਿੱਚ ਅੱਤਵਾਦ ਅਤੇ ਕੱਟੜਤਾ ਵਿਰੁੱਧ ਲੜਾਈ ਜਿਵੇਂ ਵਧ ਰਹੀ ਹੈ, ਅਧਿਕਾਰੀਆਂ ਨੂੰ ਅਜਿਹੇ ਸੰਗਠਨਾਂ ਖਿ਼ਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਅੱਤਵਾਦ ਅਤੇ ਕੱਟੜਤਾ ਵਰਗੇ ਮਸਲਿਆਂ ਦੀ ਅੱਗ ਨੂੰ ਹਵਾ ਦੇ ਰਹੇ ਹਨ। ਖਾਲਿਸਤਾਨੀ ਵੱਖਵਾਦੀ ਦਿਨੋਂ ਦਿਨ ਹੋਰ ਹਿੰਸਕ ਹੁੰਦੇ ਜਾ ਰਹੇ ਹਨ। ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਵਿੱਚ ਹੋਈਆਂ ਘਟਨਾਵਾਂ ਇਸ ਦੀਆਂ ਗਵਾਹ ਹਨ। ਨਾਲ ਹੀ ਚੀਨ ਦੀ ਖ਼ਾਲਿਸਤਾਨੀ ਲਹਿਰ ਵਿੱਚ ਡੂੰਘੀ ਸ਼ਮੂਲੀਅਤ ਅਤੇ ਉਸ ਦੇ ਪਾਕਿਸਤਾਨ ਦੇ ਆਈਐੱਸਆਈ ਨਾਲ ਸਹਿਯੋਗ ਦੀ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਖਾਤਰ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਨੂੰ ਘਟਾਇਆ ਜਾਣਾ ਚਾਹੀਦਾ ਹੈ। ਇਸ ਦੁਨੀਆ ‘ਚ ਇਸ ਤਰ੍ਹਾਂ ਦੇ ਕਈ ਸੰਗਠਨ ਲੁਕ-ਛਿਪ ਕੇ ਕੰਮ ਕਰ ਰਹੇ ਹਨ।
Comment here