ਟੋਕੀਓ ਓਲੰਪਿਕ ਵਿੱਚ ਭਾਰਤ ਨੇ 7 ਤਮਗੇ ਆਪਣੇ ਨਾਮ ਕੀਤੇ। ਇਸ ਦੇ ਨਾਲ ਭਾਰਤ ਨੇ ਓਲੰਪਿਕ ਇਤਿਹਾਸ ਵਿੱਚ ਟੋਕੀਓ ਸਭ ਤੋਂ ਜ਼ਿਆਦਾ ਤਮਗੇ ਜਿੱਤਣ ਦਾ ਰਿਕਾਰਡ ਬਣਾ ਲਿਆ ਹੈ। ਭਾਰਤ ਨੇ ਇਸ ਵਾਰ ਕੁਲ 7 ਤਮਗੇ ਜਿੱਤੇ, ਇਸ ਵਿੱਚ 1 ਸੋਨਾ, 2 ਚਾਂਦੀ ਅਤੇ 4 ਕਾਂਸੀ ਰਹੇ। ਭਾਰਤੀ ਖਿਡਾਰੀਆਂ ਦੇ ਇਸ ਇਤਿਹਾਸਕ ਪ੍ਰਦਰਸ਼ਨ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਇਨਾਮ ਦੀ ਬਾਰਿਸ਼ ਕਰ ਦਿੱਤੀ ਹੈ। ਬੀ.ਸੀ.ਸੀ.ਆਈ. ਨੇ ਇਨ੍ਹਾਂ ਖਿਡਾਰੀਆਂ ਨੂੰ ਇਨਾਮ ਦੇ ਰੂਪ ਵਿੱਚ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸਕੱਤਰ ਜੈ ਸ਼ਾਹ ਨੇ ਟਵੀਟ ਕਰ ਦੱਸਿਆ ਕਿ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 1 ਕਰੋੜ, ਚਾਂਦੀ ਜਿੱਤਣ ਵਾਲਿਆਂ ਨੂੰ 50 ਲੱਖ, ਜਦੋਂ ਕਿ ਕਾਂਸੀ ਤਮਗਾ ਜਿੱਤਣ ਵਾਲੇ ਪੀ.ਵੀ. ਸਿੱਧੂ, ਲਵਲੀਨਾ ਅਤੇ ਬਜੰਰਗ ਪੂਨੀਆ ਨੂੰ 25-25 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਭਾਰਤ ਦੀ ਪੁਰਖ ਹਾਕੀ ਟੀਮ ਨੂੰ 1.25 ਕਰੋੜ ਰੁਪਏ ਇਨਾਮ ਦੇ ਰੂਪ ਵਿੱਚ ਮਿਲਣਗੇ। ਟੋਕੀਓ ਓਲੰਪਿਕ ’ਚ ਕਾਂਸੀ ਤਗਮਾ ਜਿੱਤਣ ਵਾਲੇ ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਐਤਵਾਰ ਨੂੰ ਹੋਣ ਵਾਲੇ ਸਮਾਪਤੀ ਸਮਾਰੋਹ ਲਈ ਭਾਰਤ ਦੇ ਝੰਡਾਬਰਦਾਰ ਹੋਣਗੇ। ਕੋਰੋਨਾ ਦੌਰਾਨ ਸਫਲ ਤੌਰ ’ਤੇ ਸੰਪੰਨ ਹੋਈਆਂ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਵਾਂਗ ਸਮਾਪਤੀ ਸਮਾਰੋਹ ਵੀ ਟੋਕੀਓ ਦੇ ਰਾਸ਼ਟਰੀ ਓਲੰਪਿਕ ਸਟੇਡੀਅਮ ’ਚ ਹੋਵੇਗਾ। ਸਮਾਪਤੀ ਸਮਾਰੋਹ ਦੌਰਾਨ ਦੇਸ਼ਾਂ ਦੀ ਪਰੇਡ ’ਚ ਪਹਿਲਵਾਨ ਬਜਰੰਗ ਪੂਨੀਆ ਉਦਘਾਟਨ ਸਮਾਰੋਹ ’ਚ ਝੰਡਾਬਰਦਾਰ ਬਣੇ ਭਾਰਤੀ ਪੁਰਸ਼ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਮੁੱਕੇਬਾਜ਼ੀ ਐੱਮਸੀ ਮੈਰੀਕਾਮ ਦੀ ਜਗ੍ਹਾ ਲੈਣਗੇ। ਸਮਾਪਤੀ ਸਮਾਰੋਹ ’ਚ ਟੋਕੀਓ ਦੇ ਗਵਰਨਰ ਯੂਰਿਕੋ ਕੋਈਕੇ ਕੌਮਾਂਤਰੀ ਓਲੰਪਿਕ ਸੰਮਤੀ ਪ੍ਰਧਾਨ ਥਾਮਸ ਬਾਕ ਨੂੰ ਓਲੰਪਿਕ ਝੰਡਾ ਸੌਂਪਣਗੇ, ਜੋ ਇਸ ਨੂੰ ਪੈਰਿਸ ਦੇ ਮੇਅਰ ਐਨੀ ਹਿਡਾਲਗੋ ਨੂੰ ਸੌਂਪਣਗੇ, ਜਿੱਥੇ ਅਗਲਾ 2024 ਪੈਰਿਸ ਓਲੰਪਿਕ ਖੇਡਿਆ ਜਾਵੇਗਾ। ਫਰਾਂਸ ਦੇ ਰਾਸ਼ਟਰਗਾਨ ਦੀ ਪੇਸ਼ਕਾਰੀ ਤੋਂ ਬਾਅਦ ਸਟੇਡੀਅਮ ’ਚ ਫਰਾਂਸ ਦਾ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ, ਜਿਸ ’ਚ ਪੈਰਿਸ 2024 ਓਲੰਪਿਕ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ।
Comment here