ਸਿਹਤ-ਖਬਰਾਂਖਬਰਾਂਦੁਨੀਆ

ਹੁਣ ਨਕਲੀ ਕੁੱਖ ‘ਚ ਹੋਵੇਗਾ ਪ੍ਰੀ-ਮੈਚਿਓਰ ਬੱਚਿਆਂ ਦਾ ਵਿਕਾਸ

ਵਾਸ਼ਿੰਗਟਨ-ਹੁਣ ਵਿਗਿਆਨੀ ਨਵਜੰਮੇ ਬੱਚਿਆਂ ਦਾ ਵਿਕਾਸ ਨਕਲੀ ਕੁੱਖ ਰਾਹੀਂ ਕਰਨ ਦੀ ਪ੍ਰਕਿਰਿਆ ਦੇ ਬਹੁਤ ਨੇੜੇ ਪਹੁੰਚ ਗਏ ਹਨ। ਅਮਰੀਕਾ ਵਿੱਚ ਸਿਹਤ ਅਤੇ ਮਨੁੱਖੀ ਸੇਵਾਵਾਂ ਨਾਲ ਸਬੰਧਤ ਇੱਕ ਏਜੰਸੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਗਲੇ ਹਫ਼ਤੇ ਕਲੀਨਿਕਲ ਟੈਸਟਾਂ ਨਾਲ ਸਬੰਧਤ ਮੁੱਦਿਆਂ ਉੱਤੇ ਇੱਕ ਅਹਿਮ ਮੀਟਿੰਗ ਕਰਨ ਜਾ ਰਹੀ ਹੈ। ਦਰਅਸਲ, ਮਨੁੱਖੀ ਬੱਚਿਆਂ ‘ਤੇ ਟੈਸਟ ਕਰਨ ਲਈ ਐਫਡੀਏ ਦੀ ਇਜਾਜ਼ਤ ਦੀ ਲੋੜ ਹੋਵੇਗੀ। ਅਧਿਕਾਰੀਆਂ ਮੁਤਾਬਕ ਏਜੰਸੀ ਹਾਈ ਪ੍ਰੋਫਾਈਲ ਫੈਸਲੇ ਲੈਣ ਤੋਂ ਪਹਿਲਾਂ ਬਾਹਰੀ ਸਲਾਹਕਾਰਾਂ ਦੀ ਰਾਏ ਲੈਂਦੀ ਹੈ। ਇਸ ਵਿਚ ਇਸ ਗੱਲ ‘ਤੇ ਚਰਚਾ ਹੋਵੇਗੀ ਕਿ ਕਿਵੇਂ ਨਕਲੀ ਕੁੱਖ ਵਿੱਚ ਮਨੁੱਖੀ ਪ੍ਰੀਖਣ ਕੀਤੇ ਜਾਣਗੇ।
ਇਸ ਦੇ ਪ੍ਰੀਖਣ ਰਾਹੀਂ ਵਿਗਿਆਨੀ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਨੂੰ ਆਧੁਨਿਕ ਦਵਾਈ ਰਾਹੀਂ ਸਿਹਤਮੰਦ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਫਿਲਾਡੇਲਫੀਆ ਸਥਿਤ ਵਿਟਾਰਾ ਬਾਇਓਮੈਡੀਕਲ ਕੰਪਨੀ ਵੀ ਇਸ ‘ਤੇ ਕੰਮ ਕਰ ਰਹੀ ਹੈ। ਵਿਟਾਰਾ ਦੀ ਨਕਲੀ ਕੁੱਖ ਪਲਾਸਟਿਕ ਦੇ ਬੈਗ ਵਰਗੀ ਹੈ। ਇਸ ਦੇ ਨਾਲ ਟਿਊਬਾਂ ਜੁੜੀਆਂ ਹੋਈਆਂ ਹਨ, ਜਿਨ੍ਹਾਂ ਦੀ ਮਦਦ ਨਾਲ ਤਾਜ਼ੀ ਐਮਨੀਓਟਿਕ ਤਰਲ ਆਕਸੀਜਨ, ਖੂਨ ਅਤੇ ਦਵਾਈਆਂ ਭਰੂਣ ਤੱਕ ਪਹੁੰਚਾਈਆਂ ਜਾਂਦੀਆਂ ਹਨ। ਇੱਥੇ ਦੱਸ ਦੇਈਏ ਕਿ ਅਮਰੀਕਾ ਵਿੱਚ 10 ਵਿੱਚੋਂ ਇੱਕ ਬੱਚਾ 37 ਹਫ਼ਤਿਆਂ ਤੋਂ ਪਹਿਲਾਂ ਪੈਦਾ ਹੁੰਦਾ ਹੈ ਅਤੇ 1 ਫ਼ੀਸਦੀ ਬੱਚੇ 28 ਹਫ਼ਤਿਆਂ ਵਿੱਚ ਪੈਦਾ ਹੁੰਦੇ ਹਨ। ਇਨ੍ਹਾਂ ਨੂੰ ਮਾਂ ਦੇ ਗਰਭ ‘ਚੋਂ ਬਾਹਰ ਕੱਢ ਕੇ ਬੈਗ ‘ਚ ਰੱਖਣਾ ਹੋਵੇਗਾ। ਇਹ ਗਰਭਨਾਲ ਦੀਆਂ ਖੂਨ ਦੀਆਂ ਨਾੜੀਆਂ ਦੇ ਸੁੰਗੜਨ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ। ਵਿਗਿਆਨੀ 23 ਤੋਂ 25 ਹਫ਼ਤਿਆਂ ਦੇ ਦੌਰਾਨ ਪੈਦਾ ਹੋਏ ਪ੍ਰੀ-ਮੈਚਿਓਰ ਬੱਚਿਆਂ ਦਾ ਨਕਲੀ ਕੁੱਖ ਦੀ ਮਦਦ ਨਾਲ ਪਾਲਣ ਪੋਸ਼ਣ ਕਰਨਗੇ। ਇਸ ਨਾਲ ਬੱਚਿਆਂ ਦੇ ਫੇਫੜੇ ਕੁਝ ਹੋਰ ਹਫ਼ਤਿਆਂ ਤੱਕ ਆਮ ਤੌਰ ‘ਤੇ ਵਿਕਸਤ ਹੋ ਸਕਣਗੇ। ਮਾਪਿਆਂ ਨੂੰ ਡਿਵਾਈਸ ਦੇ ਖ਼ਤਰਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਵਿੱਚ ਸੰਕਰਮਣ, ਦਿਮਾਗ ਨੂੰ ਨੁਕਸਾਨ ਅਤੇ ਦਿਲ ਦੀ ਧੜਕਣ ਰੁੱਕਣਾ ਸ਼ਾਮਲ ਹੈ। ਇਸ ਤੋਂ ਪਹਿਲਾਂ, ਵਿਗਿਆਨੀਆਂ ਨੇ 2017 ਵਿੱਚ ਇਸੇ ਵਿਧੀ ਦੀ ਵਰਤੋਂ ਕਰਕੇ ਇੱਕ ਲੇਲੇ ਦਾ ਪ੍ਰੀਖਣ ਕੀਤਾ ਸੀ।

Comment here