ਖਬਰਾਂਖੇਡ ਖਿਡਾਰੀ

ਹੁਣ ਦੇਸ਼ ‘ਚ ਗੂੰਗੇ-ਬਹਿਰਿਆਂ ਨੂੰ ਸਿਖਾਈ ਜਾਊ ਨਿਸ਼ਾਨੇਬਾਜ਼ੀ

ਨਵੀਂ ਦਿੱਲੀ : ਭਾਰਤ ਵਿੱਚ ਹੁਣ ਗੂੰਗੇ- ਬਹਿਰਿਆਂ ਦੀ ਕ੍ਰਿਕਟ ਤੋਂ ਬਾਅਦ ਹੁਣ ਗੂੰਗੇ-ਬਹਿਰਿਆਂ ਲਈ ਸ਼ੂਟਿੰਗ ਚੈਂਪੀਅਨਸ਼ਿਪ ਵੀ ਸ਼ੁਰੂ ਹੋਵੇਗੀ। ਇਸ ਸਬੰਧੀ ਹੁਣ ਤਕ ਕੋਈ ਵਿਵਸਥਾ ਨਹੀਂ ਸੀ। ਹੁਣ ਪਹਿਲੀ ਵਾਰ ਦੇਸ਼ ਭਰ ਚ ਗੂੰਗੇ-ਬਹਿਰੇ ਸ਼ੂਟਰਜ਼ ਵੀ ਤਿਆਰ ਹੋਣਗੇ। ਹਰ ਸੂਬੇ ਤੇ ਜ਼ਿਲ੍ਹੇ ਚ ਇਸ ਦੇ ਪਰੀਖਣ ਦੀ ਵਿਵਸਥਾ ਹੋਵੇਗੀ। ਜਿਨ੍ਹਾਂ ਜ਼ਿਲ੍ਹਿਆਂ ਚ ਗੂੰਗੇ-ਬਹਿਰੇ ਸਕੂਲ ਹਨ ਉਨ੍ਹਾਂ ਨੂੰ ਗੋਦ ਲੈ ਕਿ ਚਾਹਵਾਨ ਵਿਦਿਆਰਥੀਆਂ ਨੂੰ ਇਸ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਦੀ ਸ਼ੁਰੂਆਤ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਵਲੋਂ ਕਰ ਦਿੱਤੀ ਗਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਗੂਗੇ-ਬਹਿਰੇ ਸ਼ੂਟਿੰਗ ਚ ਵੀ ਆਪਣਾ ਲੋਹਾ ਮਨਵਾਉਣਗੇ। ਐੱਨਆਰਏਆਈ ਨੇ ਬ੍ਰਾਜੀਲ ਚ ਹੋਣ ਵਾਲੀ ਚੈਂਪੀਅਨਸ਼ਿਪ ਲਈ ਫਰਵਰੀ ਦੇ ਆਖਰੀ ਹਫ਼ਤੇ ਚ ਖਿਡਾਰੀਆਂ ਦਾ ਟਰਾਇਲ ਕਰਵਾ ਕੇ ਇਸ ਦੀ ਚੋਣ ਵੀ ਕਰ ਲਈ ਹੈ। ਨਵੀਂ ਵਿਵਸਥਾ ਤਹਿਤ ਹਰ ਜ਼ਿਲ੍ਹੇ ਚ ਗੂਗੇ-ਬਹਿਰੇ ਨਿਸ਼ਾਨੇਬਾਜ਼ਾਂ ਦੀ ਖੋਜ ਕਰਕੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ।

Comment here