ਕਾਬੁਲ-ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਨੇ ਮਹਿਲਾ ਖਿਡਾਰੀਆਂ ਨੂੰ ਧਮਕਾਉਂਦੇ ਹੋਏ ਉਹਨਾਂ ਨੂੰ ਖੇਡ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਕਿਹਾ ਹੈ। ਅਫਗਾਨਿਸਤਾਨ ਵਿਚ ਰਹਿ ਰਹੀ ਨੂਰਾ ਦਾ ਖੇਡਾਂ ਪ੍ਰਤੀ ਜਨੂੰਨ ਅਜਿਹਾ ਸੀ ਕਿ ਉਹ ਆਪਣੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਸਾਲਾਂ ਤੱਕ ਇਸ ਤੋਂ ਦੂਰ ਨਹੀਂ ਰਹੀ। ਇੱਥੋਂ ਤੱਕ ਕਿ ਉਸਦੀ ਮਾਂ ਦੀ ਕੁੱਟਮਾਰ ਅਤੇ ਗੁਆਂਢੀਆਂ ਦੇ ਤਾਅਨੇ ਵੀ ਉਸਨੂੰ ਆਪਣੀ ਮਨਪਸੰਦ ਖੇਡ ਖੇਡਣ ਤੋਂ ਨਹੀਂ ਰੋਕ ਸਕੇ। ਪਰ ਹੁਣ ਅਫਗਾਨਿਸਤਾਨ ਦੀ 20 ਸਾਲਾ ਮਹਿਲਾ ਅਥਲੀਟ ਦੇਸ਼ ਦੇ ਤਾਲਿਬਾਨ ਸ਼ਾਸਕਾਂ ਦੀ ਨਾ-ਫੁਰਮਾਨੀ ਕਰਨ ਦੀ ਹਿੰਮਤ ਨਹੀਂ ਜੁਟਾ ਪਾ ਰਹੀ।
ਨੂਰਾ ਅਤੇ ਅਫਗਾਨ ਮਹਿਲਾ ਐਥਲੀਟਾਂ ਦੇ ਅਨੁਸਾਰ ਤਾਲਿਬਾਨ ਨੇ ਨਾ ਸਿਰਫ ਕੁੜੀਆਂ ਅਤੇ ਔਰਤਾਂ ਨੂੰ ਕਿਸੇ ਵੀ ਖੇਡ ਗਤੀਵਿਧੀ ਵਿੱਚ ਹਿੱਸਾ ਲੈਣ ‘ਤੇ ਪਾਬੰਦੀ ਲਗਾਈ ਹੈ, ਬਲਕਿ ਜਿਹੜੀਆਂ ਔਰਤਾਂ ਅਤੇ ਕੁੜੀਆਂ ਕਦੇ ਖੇਡਾਂ ਵਿੱਚ ਸਰਗਰਮ ਸਨ, ਉਨ੍ਹਾਂ ਨੂੰ ਲਗਾਤਾਰ ਧਮਕਾਇਆ ਅਤੇ ਪਰੇਸ਼ਾਨ ਕੀਤਾ ਜਾਂਦਾ ਹੈ। ਉਹਨਾਂ ਨੂੰ ਨਿੱਜੀ ਤੌਰ ‘ਤੇ ਅਭਿਆਸ ਕਰਨ ਦੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਜਾ ਰਰੀ ਹੈ। ਅਫਗਾਨਿਸਤਾਨ ਵਿੱਚ ਪਹਿਲਾਂ ਵੱਖ-ਵੱਖ ਖੇਡਾਂ ਵਿੱਚ ਸਰਗਰਮ ਕਈ ਕੁੜੀਆਂ ਅਤੇ ਔਰਤਾਂ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਐਸੋਸੀਏਟਡ ਪ੍ਰੈਸ (ਏਪੀ) ਨੂੰ ਦੱਸਿਆ ਕਿ ਤਾਲਿਬਾਨ ਉਨ੍ਹਾਂ ਨੂੰ ਫੋਨ ਕਰ ਕੇ ਜਾਂ ਘਰ ਪਹੁੰਚ ਕੇ ਖੇਡ ਗਤੀਵਿਧੀਆਂ ਵਿੱਚ ਹਿੱਸਾ ਨਾ ਲੈਣ ਦੀ ਧਮਕੀ ਦੇ ਰਹੇ ਹਨ।
20 ਸਾਲ ਦੀ ਮਾਰਸ਼ਲ ਆਰਟਿਸਟ ਸਰੀਨਾ ਯਾਦ ਕਰਦੀ ਹੈ ਕਿ ਕਿਵੇਂ ਉਹ ਅਗਸਤ 2021 ਵਿੱਚ ਕਾਬੁਲ ਦੇ ਇੱਕ ਸਪੋਰਟਸ ਹਾਲ ਵਿੱਚ ਇੱਕ ਸਥਾਨਕ ਔਰਤਾਂ ਦੇ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਸੀ, ਜਦੋਂ ਇਹ ਖ਼ਬਰ ਫੈਲ ਗਈ ਕਿ ਤਾਲਿਬਾਨ ਸ਼ਹਿਰ ਦੇ ਬਾਹਰੀ ਹਿੱਸੇ ਵਿੱਚ ਪਹੁੰਚ ਗਿਆ ਹੈ ਅਤੇ ਸਾਰੀਆਂ ਔਰਤਾਂ ਨੂੰ ਦੇਖਦੇ ਹੋਏ ਭਾਗ ਲੈਣ ਵਾਲੇ ਅਤੇ ਦਰਸ਼ਕ ਭੱਜ ਗਏ। ਸਰੀਨਾ ਮੁਤਾਬਕ ਇਹ ਆਖਰੀ ਈਵੈਂਟ ਸੀ ਜਿਸ ਵਿੱਚ ਉਸਨੇ ਹਿੱਸਾ ਲਿਆ ਸੀ। ਇਸ ਦੌਰਾਨ ਤਾਲਿਬਾਨ ਦੇ ਖੇਡ ਸੰਗਠਨ ਅਤੇ ਰਾਸ਼ਟਰੀ ਓਲੰਪਿਕ ਕਮੇਟੀ ਦੇ ਬੁਲਾਰੇ ਮੁਸ਼ਵਾਨਿਆ ਨੇ ਕਿਹਾ ਕਿ ਅਧਿਕਾਰੀ ਇੱਕ ਵੱਖਰਾ ਖੇਡ ਕੰਪਲੈਕਸ ਸਥਾਪਤ ਕਰਕੇ ਔਰਤਾਂ ਲਈ ਖੇਡ ਗਤੀਵਿਧੀਆਂ ਨੂੰ ਬਹਾਲ ਕਰਨ ‘ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਇਸ ਸਬੰਧੀ ਕੋਈ ਸਮਾਂ ਸੀਮਾ ਨਹੀਂ ਦੱਸੀ ਅਤੇ ਕਿਹਾ ਕਿ ਅਜਿਹਾ ਕਰਨ ਲਈ ਫੰਡਾਂ ਦੀ ਲੋੜ ਪਵੇਗੀ।
ਹੁਣ ਤਾਲਿਬਾਨ ਨੇ ਮਹਿਲਾ ਖਿਡਾਰੀਆਂ ਨੂੰ ਦਿੱਤੀ ਧਮਕੀ
![](https://panjabilok.net/wp-content/uploads/2022/11/taliban-1.jpg)
Comment here